ਚੰਦਰਯਾਨ 3 ਦੀ ਸਫਲਤਾ ਨੇ ਚੰਦ ‘ਤੇ ਝੰਡੇ ਲਹਿਰਾ ਕੇ ਪ੍ਰਸ਼ੰਸਾ ਹਾਸਲ ਕੀਤੀ ਹੁਣ ਸੂਰਜ ਦੀ ਵਾਰੀ 

2 September 2023

TV9 Punjabi

Credits: ISRO

ਭਾਰਤ ਨੇ ਆਪਣਾ ਪਹਿਲਾ ਸੂਰਜ ਮਿਸ਼ਨ Aditya-L1 ਨੂੰ ਸਤੀਸ਼ ਧਵਨ ਸਪੇਸ ਬੇਸ ਤੋਂ ਲਾਂਚ ਕਰ ਦਿੱਤਾ 

ਆਦਿਤਿਆ L1 ਲਾਂਚ 

ਆਦਿਤਿਆ ਐਲ1 ਦਾ ਬਜਟ ਸਿਰਫ 400 ਕਰੋੜ ਰੁਪਏ ਹੈ ਜੋ ਚੰਦਰਯਾਨ 3 ਮਿਸ਼ਨ ਤੋਂ 200 ਕਰੋੜ ਰੁਪਏ ਘੱਟ ਹੈ

400 ਕਰੋੜ ਰੁਪਏ ਬਜਟ

ਚੰਦਰਯਾਨ 3 ‘ਤੇ 615 ਕਰੋੜ ਰੁਪਏ ਖਰਚ ਕੀਤੇ ਗਏ ਦੂਜੇ ਪਾਸੇ ਇਹ ਨਾਸਾ ਦੇ ਸੂਰਜ ਮਿਸ਼ਨ ਤੋਂ 97 ਫੀਸਦੀ ਸਸਤਾ ਹੈ

ਨਾਸਾ ਤੋਂ ਸਸਤਾ ਮਿਸ਼ਨ 

125 ਦਿਨਾਂ ਬਾਅਦ ਆਪਣੀ ਮੰਜ਼ਿਲ ਯਾਨੀ ਲੈਂਗਰੇਸ ਪੁਆਇੰਟ 'ਤੇ ਪਹੁੰਚ ਜਾਵੇਗਾ ਆਦਿਤਿਆ L1 

 ਲੈਂਗਰੇਸ ਪੁਆਇੰਟ 'ਤੇ ਪਹੁੰਚੇਗਾ

ਕੁੱਲ 1.5 ਮਿਲੀਅਨ ਕਿਲੋਮੀਟਰ ਦੀ ਦੂਰੀ ਤੈਅ ਕਰ L1 ਪੁਆਇੰਟ ਤੱਕ ਪਹੁੰਚੇਗਾ ਆਦਿਤਿਆ L1

L1 ਪੁਆਇੰਟ ਤੱਕ ਪਹੁੰਚੇਗਾ

ਚੰਦਰਯਾਨ-3 ਦੀ ਤਰ੍ਹਾਂ, ਆਦਿਤਿਆ L1 ਵੀ ਪਹਿਲਾਂ  ਧਰਤੀ ਦੇ ਚੱਕਰ ਦੁਆਲੇ ਘੁੰਮੇਗਾ, ਜਿਸ ਤੋਂ ਬਾਅਦ ਇਸਨੂੰ ਲੈਂਗਰੇਸ ਪੁਆਇੰਟ ਵੱਲ ਭੇਜਿਆ ਜਾਵੇਗਾ

ਧਰਤੀ ਦੇ ਚੱਕਰ ਦੁਆਲੇ ਘੁੰਮੇਗਾ

ਆਦਿਤਿਆ L1  ਲੈਂਗਰੇਸ ਪੁਆਇੰਟ 'ਤੇ ਪਹੁੰਚ ਕੇ ਸੂਰਜ  ਦੇ ਰਹੱਸਾਂ ਦਾ ਅਧਿਐਨ ਕਰੇਗਾ ਨਾਲ ਹੀ ਆਲੇ-ਦੁਆਲੇ  ਦੇ ਵਾਤਾਵਰਨ ਦੀ ਵੀ ਜਾਂਚ ਕਰੇਗਾ

ਵਾਤਾਵਰਨ ਦੀ ਜਾਂਚ 

ਪਿਛਲੇ ਮਹੀਨੇ ਚੰਦਰਯਾਨ-3 ਨੇ ਚੰਦਰਮਾ ਦੇ ਦੱਖਣੀ  ਧਰੁਵ ‘ਤੇ ਸਫਲ ਸਾਫਟ ਲੈਂਡਿੰਗ ਕੀਤੀ ਸੀ ਜਿਸ ਤੋਂ  ਬਾਅਦ ਅੱਜ ਮੁੜ ਭਾਰਤ ਨੇ ਇਤਿਹਾਸ ਰੱਚਿਆ  

ਇਤਿਹਾਸ ਰੱਚਿਆ 

ਭਾਰਤ ਦੱਖਣੀ ਧਰੁਵ ਤੱਕ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਅਤੇ ਹੁਣ ਆਦਿਤਿਆ L1 ਨਾਲ ਸੂਰਜ ਬਾਰੇ ਕਈ ਅਣਜਾਣ ਰਾਜ਼ ਸਾਹਮਣੇ ਆਉਣਗੇ

ਪਹਿਲਾ ਦੇਸ਼