ਪਾਕਿਸਤਾਨ ਦੀ ਵਿਕਟ ਡਿੱਗਣ ਤੋਂ ਬਾਅਦ ਰੈਸਟੋਰੈਂਟਾਂ 'ਚ ਵੰਡੀ ਗਈ 'ਮੁਫ਼ਤ' ਸ਼ਰਾਬ

15 Oct 2023

TV9 Punjabi

ਕ੍ਰਿਕਟ ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਮੈਚ ਦਾ ਉਤਸ਼ਾਹ ਪ੍ਰਸ਼ੰਸਕਾਂ 'ਚ ਖੂਬ ਦੇਖਣ ਨੂੰ ਮਿਲਿਆ। ਇਸ ਮੈਚ ਦੇ ਲਈ ਰੈਸਟੋਰੈਂਟ, ਬਾਰ ਅਤੇ ਪੱਬਾਂ ਨੇ ਇਸ ਲਈ ਪਹਿਲਾਂ ਤੋਂ ਹੀ ਤਿਆਰੀਆਂ ਕਰ ਲਈਆਂ ਸਨ।

ਭਾਰਤ-ਪਾਕਿ ਮੈਚ ਦਾ ਉਤਸ਼ਾਹ

ਇਸ ਮੌਕੇ 'ਤੇ ਗਾਹਕਾਂ ਨੂੰ ਖੁਸ਼ ਕਰਨ ਲਈ ਰੈਸਟੋਰੈਂਟਾਂ ਅਤੇ ਬਾਰਾਂ ਨੇ ਖਾਸ ਮੇਨੂ ਤਿਆਰ ਕੀਤੇ। ਇਸ ਤੋਂ ਇਲਾਵਾ, ਰੈਸਟੋਰੈਂਟਾਂ ਅਤੇ ਬਾਰਾਂ ਵਿੱਚ ਵਿਸ਼ੇਸ਼ ਤੋਹਫ਼ੇ ਅਤੇ ਸ਼ਾਨਦਾਰ ਪੇਸ਼ਕਸ਼ਾਂ ਵੀ ਉਪਲਬਧ ਸੀ।

ਬਾਜ਼ਾਰ ਮੈਚ ਦੇ ਰੰਗਾਂ ਵਿੱਚ ਰੰਗਿਆ

ਕੁਝ ਰੈਸਟੋਰੈਂਟਾਂ ਵਿੱਚ, ਦੱਖਣੀ ਅਫ਼ਰੀਕਾ ਦੇ ਏਬੀ ਡੀਵਿਲੀਅਰਜ਼ ਵਰਗੇ ਕ੍ਰਿਕਟਰਾਂ ਦੇ ਨਾਂ 'ਤੇ ਖਾਣੇ ਦੇ ਪਕਵਾਨ ਪਰੋਸੇ ਗਏ ਅਤੇ ਕੁਝ ਰੈਸਟੋਰੈਂਟਾਂ 'ਚ ਪਾਕਿਸਤਾਨ ਵਿਕਟ ਡਿੱਗਣ ਤੋਂ ਬਾਅਦ ਸ਼ਰਾਬ ਦੀ ਮੁਫਤ ਸ਼ਾੱਟ ਦੀ ਪੇਸ਼ਕਸ਼ ਕੀਤੀ ਗਈ।

ਪਾਕਿਸਤਾਨ ਦੀ ਵਿਕਟ 'ਤੇ ਮੁਫ਼ਤ ਸ਼ਰਾਬ

ਦਿੱਲੀ ਦੇ ਕੇਲਿਨ ਰੈਸਟੋਰੈਂਟ ਐਂਡ ਬਾਰ ਨੇ ਖੁੱਲੇ ਖੇਤਰ ਵਿੱਚ 8-10 ਪ੍ਰੋਜੈਕਟਰ ਲਗਾਏ। ਇਸ ਦੇ ਨਾਲ ਹੀ, ਇਸ ਨੇ ਆਪਣੇ ਗਾਹਕਾਂ ਨੂੰ ਸਿਰਫ ₹ 699 ਵਿੱਚ ਭਾਰਤੀ ਟੀਮ ਦੀ ਜਰਸੀ ਅਤੇ ਤਿਰੰਗੇ ਦੇ ਟੈਟੂ ਦੀ ਪੇਸ਼ਕਸ਼ ਕੀਤੀ।

699 'ਚ ਭਾਰਤ ਦੀ ਜਰਸੀ ਅਤੇ ਟੈਟੂ

ਪੀਟੀਆਈ ਦੀ ਖਬਰ ਮੁਤਾਬਕ ਕੇਲਿਨ ਰੈਸਟੋਰੈਂਟ 'ਚ ਖਾਸ ਆਫਰ ਦਿੱਤਾ ਜਾ ਰਿਹਾ ਸੀ। ਜੇਕਰ ਭਾਰਤ ਮੈਚ ਜਿੱਤਦਾ ਹੈ ਤਾਂ ਲੋਕਾਂ ਨੂੰ ਬਿੱਲ 'ਤੇ 10 ਫੀਸਦੀ ਦੀ ਛੋਟ ਮਿਲੇਗੀ।

ਬਿੱਲ 'ਤੇ 10% ਦੀ ਛੋਟ

'ਸੋਸ਼ਲ' 'ਚ ਲੋਕਾਂ ਨੂੰ 'ਏ ਬੀ ਡੀ ਰਿਬਸ', 'ਚੌਕਾ ਚੱਕਾ ਪਲੇਟਰ', 'ਦਿ 1983 ਸਮੋਸਾ ਸੈਂਪਲਰ', 'ਦਿ 2011 ਦੀ ਬਕੇਟ', 'ਦ ਦੂਸਰਾ ਸ਼ੋਰੂਮ ਸ਼ਾਵਰਮਾ' ਵਰਗੇ ਪਕਵਾਨ ਪਰੋਸੇ ਗਏ।

ਸ਼ੋਸ਼ਲ ਵਿੱਚ ਬਣਾਏ ਗਏ ਵਿਸ਼ੇਸ਼ ਪਕਵਾਨ

ਭਾਰਤ 'ਚ ਬਣਿਆ ਲਾਈਵ ਮੈਚ ਦੇਖਣ ਦਾ ਵਿਸ਼ਵ ਰਿਕਾਰਡ