27 Jan 2024
TV9 Punjabi
ਭਾਰਤ ਅਤੇ ਇੰਗਲੈਂਡ ਵਿਚਾਲੇ ਹੈਦਰਾਬਾਦ 'ਚ ਖੇਡਿਆ ਜਾ ਰਿਹਾ ਪਹਿਲਾ ਟੈਸਟ ਮੈਚ ਰੋਮਾਂਚਕ ਮੋੜ 'ਤੇ ਪਹੁੰਚ ਗਿਆ ਹੈ। ਮੈਚ ਦੇ ਤੀਜੇ ਦਿਨ ਇੰਗਲੈਂਡ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਦੂਜੀ ਪਾਰੀ ਵਿੱਚ 6 ਵਿਕਟਾਂ ਦੇ ਨੁਕਸਾਨ ਦੇ ਨਾਲ 316 ਦੌੜਾਂ ਬਣਾ ਲਈਆ ਹਨ।
Pic Credit: AFP/PTI
ਇੰਗਲੈਂਡ ਲਈ ਓਲੀ ਪੋਪ (ਅਜੇਤੂ 148) ਨੇ ਸ਼ਾਨਦਾਰ ਸੈਂਕੜਾ ਲਗਾਇਆ ਪਰ ਭਾਰਤੀ ਖਿਡਾਰੀਆਂ ਦੀਆਂ ਗਲਤੀਆਂ ਵੀ ਟੀਮ ਇੰਡੀਆ ਨੂੰ ਮਹਿੰਗੀਆਂ ਪਈਆਂ।
ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਇਸ 'ਚ ਸਭ ਤੋਂ ਅੱਗੇ ਸਨ, ਜਿਨ੍ਹਾਂ ਨੇ ਕਈ ਵਾਰ ਇੰਗਲਿਸ਼ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਪਰ ਸਿਰਫ 1 ਸਫਲਤਾ ਮਿਲੀ।
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਡੇਜਾ ਦੀ ਅਨੁਸ਼ਾਸਨਹੀਣਤਾ ਸੀ। ਭਾਰਤੀ ਸਪਿਨਰ ਨੇ ਤੀਜੇ ਦਿਨ ਹੀ 6 ਵਾਰ ਨੋ-ਬਾਲ ਬਾਲ ਕੀਤੀ।
ਜਡੇਜਾ ਨੇ ਪਹਿਲੀ ਪਾਰੀ 'ਚ ਵੀ 1 ਨੋ-ਬਾਲ ਸੁੱਟੀ ਸੀ। ਭਾਵ ਹੁਣ ਤੱਕ ਉਹ ਕੁੱਲ ਮਿਲਾ ਕੇ 7 ਵਾਰ ਇਹ ਗਲਤੀ ਕਰ ਚੁੱਕੇ ਹਨ।
ਜਡੇਜਾ ਤੋਂ ਇਲਾਵਾ ਕੁਝ ਖਿਡਾਰੀਆਂ ਨੇ ਫੀਲਡਿੰਗ 'ਚ ਨਿਰਾਸ਼ ਕੀਤਾ। ਇਸ 'ਚ ਅਕਸ਼ਰ ਪਟੇਲ ਸਭ ਤੋਂ ਅੱਗੇ ਸੀ, ਜਿਨ੍ਹਾਂ ਨੇ 110 ਦੇ ਸਕੋਰ 'ਤੇ ਓਲੀ ਪੋਪ ਦਾ ਆਸਾਨ ਕੈਚ ਛੱਡ ਦਿੱਤਾ। ਜਦੋਂ ਕਿ ਸਿਰਾਜ ਨੇ ਕੁਝ ਮੌਕਿਆਂ 'ਤੇ ਮਿਸਫੀਲਡਿੰਗ ਕੀਤੀ।
ਕੁੱਲ ਮਿਲਾ ਕੇ ਮੈਚ ਦਾ ਤੀਜਾ ਦਿਨ ਟੀਮ ਇੰਡੀਆ ਲਈ ਚੰਗਾ ਨਹੀਂ ਰਿਹਾ। ਭਾਰਤੀ ਟੀਮ 436 ਦੌੜਾਂ 'ਤੇ ਆਊਟ ਹੋ ਗਈ, ਜਿਸ ਤੋਂ ਬਾਅਦ ਇੰਗਲੈਂਡ ਨੇ 316 ਦੌੜਾਂ ਬਣਾਈਆਂ ਅਤੇ 126 ਦੌੜਾਂ ਦੀ ਬੜ੍ਹਤ ਬਣਾ ਲਈ।