ਜੋ ਰੂਟ ਨੇ ਦੌੜਾਂ ਤੋਂ ਵੱਧ ਓਵਰ ਸੁੱਟੇ

17 Feb 2024

TV9 Punjabi

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਰਾਜਕੋਟ ਟੈਸਟ ਮੈਚ 'ਚ ਟੀਮ ਇੰਡੀਆ ਦੀ ਸਥਿਤੀ ਮਜ਼ਬੂਤ ਹੈ। ਇੰਗਲੈਂਡ 'ਤੇ ਭਾਰਤ ਦੀ ਬੜ੍ਹਤ 250 ਨੂੰ ਪਾਰ ਕਰ ਗਈ ਹੈ।

ਟੀਮ ਇੰਡੀਆ ਮਜ਼ਬੂਤ ​​ਸਥਿਤੀ 'ਚ 

Pic Credit: PTI

ਟੀਮ ਇੰਡੀਆ ਜਦੋਂ ਦੂਜੀ ਪਾਰੀ 'ਚ ਬੱਲੇਬਾਜ਼ੀ ਕਰ ਰਹੀ ਸੀ ਤਾਂ ਕੁਮੈਂਟਰੀ ਦੌਰਾਨ ਇਕ ਦਿਲਚਸਪ ਗੱਲ ਸਾਹਮਣੇ ਆਈ। ਭਾਰਤ ਦੇ ਰਵੀ ਸ਼ਾਸਤਰੀ ਨੇ ਜਦੋਂ ਜੋ ਰੂਟ ਬਾਰੇ ਕੁਝ ਅਜਿਹਾ ਕਿਹਾ ਕਿ ਉਹ ਮੀਮ ਬਣ ਗਿਆ।

ਰਵੀ ਸ਼ਾਸਤਰੀ ਨੇ ਲਏ ਮਜ਼ੇ

ਅਸਲ 'ਚ ਜਦੋਂ ਜੋ ਰੂਟ ਗੇਂਦਬਾਜ਼ੀ ਕਰ ਰਹੇ ਸਨ ਤਾਂ ਇਕ ਅੰਕੜਾ ਸਾਹਮਣੇ ਆਇਆ, ਜਿਸ 'ਚ ਇਸ ਸੀਰੀਜ਼ 'ਚ ਜੋ ਰੂਟ ਦੇ ਨੰਬਰ ਸਾਹਮਣੇ ਆਏ, ਜੋ ਅਸਲ 'ਚ ਹੈਰਾਨੀਜਨਕ ਸਨ।

ਜੋ ਰੂਟ ਦਾ ਹੈਰਾਨੀਜਨਕ ਅੰਕੜਾ

ਰਵੀ ਸ਼ਾਸਤਰੀ ਨੇ ਦੱਸਿਆ ਕਿ ਇਸ ਸੀਰੀਜ਼ 'ਚ ਜੋ ਰੂਟ ਨੇ ਇੰਗਲੈਂਡ ਲਈ 89 ਓਵਰ ਸੁੱਟੇ ਹਨ, ਜਦਕਿ ਇਸ ਵਾਰ ਉਹ ਇੰਨੇ ਰਨ ਨਹੀਂ ਬਣਾ ਸਕੇ ਹਨ।

ਦੌੜਾਂ ਤੋਂ ਵੱਧ ਓਵਰ ਸੁੱਟੇ

ਰਵੀ ਸ਼ਾਸਤਰੀ ਦਾ ਇਹ ਅੰਕੜਾ ਵੀ ਸਹੀ ਹੈ, ਕਿਉਂਕਿ ਜੋ ਰੂਟ ਨੇ  89 ਓਵਰ ਸੁੱਟੇ ਅਤੇ 7 ਵਿਕਟਾਂ ਲਈਆਂ। ਜਦਕਿ ਉਨ੍ਹਾਂ ਨੇ ਸਿਰਫ 70 ਦੌੜਾਂ ਬਣਾਈਆਂ ਹਨ।

ਸਿਰਫ 70 ਦੌੜਾਂ ਬਣਾਈਆਂ

ਹਾਲਾਂਕਿ ਜੋ ਰੂਟ ਟੈਸਟ ਫਾਰਮੈਟ 'ਚ ਇੰਗਲੈਂਡ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ 'ਚੋਂ ਇਕ ਹੈ ਪਰ ਇਸ ਸੀਰੀਜ਼ 'ਚ ਉਨ੍ਹਾਂ ਦਾ ਬੱਲਾ ਪੂਰੀ ਤਰ੍ਹਾਂ ਫਲਾਪ ਰਿਹਾ ਹੈ।

ਜੋ ਰੂਟ ਫਲਾਪ ਹੋ ਗਏ

ਖੇਡ ਮੰਤਰੀ ਨੇ ਕੀਤਾ ਸੰਨਿਆਸ ਦਾ ਐਲਾਨ