21 June 2024
TV9 Punjabi
Author: Ramandeep Singh
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਪਣੇ 'ਡਰ' ਨੂੰ ਹਰਾਉਣ ਲਈ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ। ਉਹ ਬੰਗਲਾਦੇਸ਼ ਦੇ ਖਿਲਾਫ ਮੈਚ 'ਚ ਆਪਣੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਕਰ ਸਕਦੇ ਹਨ।
ਰੋਹਿਤ ਦਾ ਇਹ 'ਡਰ' ਟੀ-20 ਕ੍ਰਿਕਟ 'ਚ ਖੱਬੇ ਹੱਥ ਦੇ ਗੇਂਦਬਾਜ਼ਾਂ ਨਾਲ ਜੁੜਿਆ ਹੋਇਆ ਹੈ।
ਸਾਲ 2024 'ਚ ਹੁਣ ਤੱਕ ਰੋਹਿਤ ਟੀ-20 'ਚ 9 ਵਾਰ ਖੱਬੇ ਹੱਥ ਦੇ ਗੇਂਦਬਾਜ਼ਾਂ ਦਾ ਸ਼ਿਕਾਰ ਹੋ ਚੁੱਕੇ ਹਨ, ਜਿਨ੍ਹਾਂ 'ਚੋਂ ਉਹ 3 ਵਾਰ ਟੀ-20 ਵਿਸ਼ਵ ਕੱਪ 2024 'ਚ ਹੀ ਆਊਟ ਹੋ ਚੁੱਕੇ ਹਨ।
ਬੰਗਲਾਦੇਸ਼ ਕੋਲ ਮੁਸਤਫਿਜ਼ੁਰ ਦੇ ਰੂਪ 'ਚ ਖੱਬੇ ਹੱਥ ਦਾ ਗੇਂਦਬਾਜ਼ ਵੀ ਹੈ। ਅਜਿਹੇ 'ਚ ਉਹ ਰੋਹਿਤ ਦੀ ਕਮਜ਼ੋਰੀ ਦਾ ਫਾਇਦਾ ਉਠਾਉਣਾ ਚਾਹੁਣਗੇ।
ਪਰ, ਚੰਗੀ ਗੱਲ ਇਹ ਹੈ ਕਿ ਟੀ-20 ਕ੍ਰਿਕਟ 'ਚ ਰੋਹਿਤ ਦਾ ਰਿਕਾਰਡ ਮੁਸਤਫਿਜ਼ੁਰ ਖਿਲਾਫ ਚੰਗਾ ਹੈ।
ਰੋਹਿਤ ਨੇ ਮੁਸਤਫਿਜ਼ੁਰ ਦੇ ਖਿਲਾਫ 169.44 ਦੀ ਸਟ੍ਰਾਈਕ ਰੇਟ ਨਾਲ 72 ਗੇਂਦਾਂ ਵਿੱਚ 122 ਦੌੜਾਂ ਬਣਾਈਆਂ ਅਤੇ 3 ਵਾਰ ਆਊਟ ਹੋਏ।
ਹੁਣ ਜੇਕਰ ਰੋਹਿਤ ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਵਿੱਚ ਮੁਸਤਫਿਜ਼ੁਰ ਖ਼ਿਲਾਫ਼ ਆਪਣਾ ਬਿਹਤਰ ਰਿਕਾਰਡ ਕਾਇਮ ਰੱਖਦੇ ਹਨ ਤਾਂ ਉਹ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਾ ਡਰ ਦੂਰ ਕਰ ਸਕਦੇ ਹਨ ਅਤੇ ਭਵਿੱਖ ਲਈ ਆਪਣਾ ਆਤਮਵਿਸ਼ਵਾਸ ਵਧਾ ਸਕਦਾ ਹੈ।