ਨੀਲੀ ਜਰਸੀ 'ਚ ਕਦੇ ਨਹੀਂ ਨਜ਼ਰ ਆਉਣਗੇ ਕੋਹਲੀ ਤੇ ਰੋਹਿਤ!

18 Nov 2023

TV9 Punjabi

ਵਿਸ਼ਵ ਕੱਪ-2023 ਦਾ ਫਾਈਨਲ ਮੈਚ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ।

ਵਿਸ਼ਵ ਕੱਪ ਫਾਈਨਲ

Pic Credit: AFP/PTI

ਟੀਮ ਇੰਡੀਆ ਦਾ ਇਹ ਚੌਥਾ ਵਿਸ਼ਵ ਕੱਪ ਫਾਈਨਲ ਹੈ। ਆਸਟ੍ਰੇਲੀਆਈ ਟੀਮ ਦਾ ਇਹ ਅੱਠਵਾਂ ਫਾਈਨਲ ਹੋਵੇਗਾ। ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਤੀਜੀ ਵਾਰ ਵਿਸ਼ਵ ਚੈਂਪੀਅਨ ਬਣ ਜਾਵੇਗੀ।

ਟੀਮ ਇੰਡੀਆ ਦਾ ਚੌਥਾ ਫਾਈਨਲ

ਟੀਮ ਇੰਡੀਆ ਦੇ ਕਈ ਖਿਡਾਰੀਆਂ ਲਈ ਇਹ ਫਾਈਨਲ ਵਿਸ਼ਵ ਕੱਪ ਦਾ ਆਖਰੀ ਮੈਚ ਹੋ ਸਕਦਾ ਹੈ। ਇਹ ਖਿਡਾਰੀ ਲੰਬੇ ਸਮੇਂ ਤੋਂ ਟੀਮ ਇੰਡੀਆ ਦਾ ਹਿੱਸਾ ਰਹੇ ਹਨ ਅਤੇ ਦਿੱਗਜਾਂ 'ਚ ਸ਼ਾਮਲ ਹਨ।

ਇਨ੍ਹਾਂ ਖਿਡਾਰੀਆਂ ਦਾ ਵਿਸ਼ਵ ਕੱਪ ਦਾ ਆਖਰੀ ਮੈਚ ਹੋ ਸਕਦਾ ਹੈ

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਆਰ ਅਸ਼ਵਿਨ, ਮੁਹੰਮਦ ਸ਼ਮੀ ਐਤਵਾਰ ਨੂੰ ਵਿਸ਼ਵ ਕੱਪ 'ਚ ਆਪਣਾ ਆਖਰੀ ਮੈਚ ਖੇਡ ਸਕਦੇ ਹਨ।

ਕਿਹੜੇ-ਕਿਹੜੇ ਖਿਡਾਰੀ 

ਇਨ੍ਹਾਂ ਖਿਡਾਰੀਆਂ ਨੇ ਟੀਮ ਇੰਡੀਆ ਨੂੰ ਫਾਈਨਲ ਤੱਕ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਕੋਹਲੀ ਨੇ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਜਦਕਿ ਸ਼ਮੀ ਦੇ ਨਾਂ ਸਭ ਤੋਂ ਜ਼ਿਆਦਾ ਵਿਕਟਾਂ ਹਨ।

ਕੋਹਲੀ-ਸ਼ਮੀ ਦੀ ਸ਼ਾਨਦਾਰ ਫਾਰਮ

ਤਜਰਬੇਕਾਰ ਸਪਿਨਰ ਆਰ ਅਸ਼ਵਿਨ ਨੂੰ ਇਸ ਵਿਸ਼ਵ ਕੱਪ ਵਿੱਚ ਸਿਰਫ਼ ਇੱਕ ਮੈਚ ਖੇਡਣ ਦਾ ਮੌਕਾ ਮਿਲਿਆ ਹੈ। ਉਹ ਲੀਗ ਪੜਾਅ 'ਚ ਆਸਟ੍ਰੇਲੀਆ ਖਿਲਾਫ ਮੈਦਾਨ 'ਤੇ ਉਤਰੇ ਸੀ। ਉਨ੍ਹਾਂ ਨੇ ਗੇਂਦਬਾਜ਼ੀ ਕਰਦੇ ਹੋਏ 1 ਵਿਕਟ ਲਈ।

ਅਸ਼ਵਿਨ ਵੀ ਕਿਸੇ ਤੋਂ ਘੱਟ ਨਹੀਂ 

ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ। ਰੋਹਿਤ ਨੇ 500 ਤੋਂ ਵੱਧ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਆਪਣੇ ਬੱਲੇ ਤੋਂ ਸੈਂਕੜਾ ਲਗਾਇਆ ਹੈ। ਉਸ ਨੇ ਅਫਗਾਨਿਸਤਾਨ ਖਿਲਾਫ ਸੈਂਕੜਾ ਲਗਾਇਆ ਸੀ।

ਰੋਹਿਤ ਦੇ ਨਾਂ 'ਤੇ 500 ਤੋਂ ਜ਼ਿਆਦਾ ਦੌੜਾਂ

ਕਪਤਾਨੀ ਛੱਡਣ ਤੋਂ ਬਾਅਦ ਕਿਹੜੇ ਕੰਮ ਚ ਲੱਗ ਗਏ ਬਾਬਰ ਆਜ਼ਮ?