28 Jan 2024
TV9 Punjabi
ਅੱਜ-ਕੱਲ੍ਹ ਲੋਕ ਆਪਣੇ ਬੱਚਿਆਂ ਲਈ ਡਾਕਖਾਨੇ ਵਿੱਚ ਨਿਵੇਸ਼ ਕਰ ਰਹੇ ਹਨ।
ਪੋਸਟ ਆਫਿਸ ਦੀ ਇੱਕ ਅਜਿਹੀ ਸਕੀਮ ਹੈ, ਜਿਸ ਵਿੱਚ ਜੇਕਰ ਤੁਸੀਂ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਸਿਰਫ ਵਿਆਜ ਤੋਂ ਹੀ 2 ਲੱਖ ਰੁਪਏ ਦੀ ਕਮਾਈ ਹੋਵੇਗੀ।
ਤੁਹਾਨੂੰ ਇਹ ਸਹੂਲਤ ਪੋਸਟ ਆਫਿਸ ਟਾਈਮ ਡਿਪਾਜ਼ਿਟ ਸਕੀਮ ਵਿੱਚ ਮਿਲਦੀ ਹੈ। ਜੇਕਰ ਤੁਸੀਂ 5 ਸਾਲਾਂ ਲਈ ਨਿਵੇਸ਼ ਕਰਦੇ ਹੋ।
ਇਸ 'ਚ ਤੁਹਾਨੂੰ ਲਗਭਗ 7.5 ਫੀਸਦੀ ਵਿਆਜ ਮਿਲਦਾ ਹੈ, ਜੋ ਕਿ ਕਿਸੇ ਵੀ ਸ਼ਾਰਟ ਟਰਮ ਐੱਫ.ਡੀ ਤੋਂ ਕਾਫੀ ਜ਼ਿਆਦਾ ਹੈ।
ਜੇਕਰ ਤੁਸੀਂ 5 ਸਾਲਾਂ ਲਈ 5 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ ਲਗਭਗ 2 ਲੱਖ ਰੁਪਏ ਦਾ ਵਿਆਜ ਮਿਲੇਗਾ।
2 ਲੱਖ ਰੁਪਏ ਦੇ ਵਿਆਜ ਤੋਂ ਬਾਅਦ, ਤੁਹਾਡੀ ਕੁੱਲ ਰਕਮ 7,24,974 ਰੁਪਏ ਹੋ ਜਾਵੇਗੀ।
ਇਸ ਸਕੀਮ ਵਿੱਚ ਨਿਵੇਸ਼ ਕਰਨ ਦਾ ਇੱਕ ਫਾਇਦਾ ਇਹ ਹੈ ਕਿ ਤੁਸੀਂ ਇਸ ਸਕੀਮ ਵਿੱਚ 80C ਦੇ ਤਹਿਤ ਟੈਕਸ ਛੋਟ ਪ੍ਰਾਪਤ ਕਰ ਸਕਦੇ ਹੋ।