ਫਿਲਮ ਦੀ ਸਕ੍ਰੀਨਿੰਗ ਦੌਰਾਨ ਚਮਕੀਲਾ ਦੀ ਪਹਿਲੀ ਪਤਨੀ ਤੋਂ ਕਿਉਂ ਡਰ ਰਹੇ ਸੀ ਇਮਤਿਆਜ਼ ਅਲੀ?

30 April 2024

TV9 Punjabi

Author: Isha

12 ਅਪ੍ਰੈਲ ਨੂੰ ਰਿਲੀਜ਼ ਹੋਈ ਫਿਲਮ ਚਮਕੀਲਾ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ। ਇਸ ਵਿੱਚ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ।

ਫਿਲਮ ਚਮਕੀਲਾ

ਫਿਲਮ ਚਮਕੀਲਾ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਇਸ ਦੇ ਲਈ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਉਨ੍ਹਾਂ ਦੀ ਇਹ ਫਿਲਮ ਸਿੱਧੇ ਨੈੱਟਫਲਿਕਸ 'ਤੇ ਸਟ੍ਰੀਮ ਕੀਤੀ ਗਈ ਸੀ।

ਇਮਤਿਆਜ਼ ਅਲੀ

ਹੁਣ ਇਮਤਿਆਜ਼ ਅਲੀ ਨੇ ਇੱਕ ਇੰਟਰਵਿਊ ਵਿੱਚ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਇਸ ਫਿਲਮ ਦੀ ਸਕ੍ਰੀਨਿੰਗ ਦੌਰਾਨ ਇੱਕ ਗੱਲ ਦਾ ਖੁਲਾਸਾ ਕੀਤਾ ਹੈ।

ਫਿਲਮ ਦੀ ਸਕ੍ਰੀਨਿੰਗ

ਇਮਤਿਆਜ਼ ਅਲੀ ਨੇ ਦੱਸਿਆ ਕਿ ਸਕ੍ਰੀਨਿੰਗ ਦੌਰਾਨ ਚਮਕੀਲਾ ਦਾ ਪੂਰਾ ਪਰਿਵਾਰ ਮੌਜੂਦ ਸੀ। ਚਮਕੀਲਾ ਦੀ ਪਹਿਲੀ ਪਤਨੀ ਵੀ ਸਕ੍ਰੀਨਿੰਗ 'ਚ ਸ਼ਾਮਲ ਹੋਈ, ਜਿਸ ਕਾਰਨ ਉਹ ਡਰ ਗਈ।

ਚਮਕੀਲਾ ਦਾ ਪੂਰਾ ਪਰਿਵਾਰ

ਨਿਰਦੇਸ਼ਕ ਨੇ ਕਿਹਾ, "ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਮੇਰੇ ਬਿਲਕੁਲ ਨਾਲ ਬੈਠੀ ਸੀ ਅਤੇ ਮੈਂ ਸੋਚ ਰਿਹਾ ਸੀ ਕਿ ਫਿਲਮ ਵਿੱਚ ਕੁਝ ਸੰਵੇਦਨਸ਼ੀਲ ਦ੍ਰਿਸ਼ ਹਨ।"

ਚਮਕੀਲਾ ਦੀ ਪਹਿਲੀ ਪਤਨੀ

ਇਮਤਿਆਜ਼ ਨੇ ਅੱਗੇ ਦੱਸਿਆ ਕਿ ਉਸ ਨੂੰ ਲੱਗਦਾ ਸੀ ਕਿ ਸੰਵੇਦਨਸ਼ੀਲ ਸੀਨ ਹੋਣ ਕਾਰਨ ਗੁਰਮੇਲ ਕੌਰ ਉਨ੍ਹਾਂ ਨੂੰ ਗੁੱਸਾ ਨਾ ਕਰ ਦੇਣ। ਉਨ੍ਹਾਂ ਨੇ ਪਹਿਲਾਂ ਹੀ ਦੂਰੀ ਬਣਾਉਣੀ ਸਹੀ ਸਮਝੀ। 

ਸੰਵੇਦਨਸ਼ੀਲ ਸੀਨ

ਚਮਕੀਲਾ ਦੇ ਕਿਰਦਾਰ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚਮਕੀਲਾ ਦੇ ਕਿਰਦਾਰ ਨੂੰ White Wash ਨਹੀਂ ਕੀਤਾ ਹੈ। ਉਹ ਜਿਵੇਂ ਸੀ ਉਨ੍ਹਾਂ ਨੂੰ ਉਸ ਤਰ੍ਹਾਂ ਦਿਖਾਇਆ ਗਿਆ ਹੈ।

ਚਮਕੀਲੇ ਦਾ ਕਿਰਦਾਰ

ਅਮਰ ਸਿੰਘ ਚਮਕੀਲਾ ਨੂੰ ਕਿੰਨੀ ਮਿਲਦੀ ਸੀ ਫੀਸ? ਅੱਜ ਦੇ ਜ਼ਮਾਨੇ ਵਿੱਚ ਇੰਨੀ ਹੁੰਦੀ ਕਮਾਈ