ਸ਼ਿਖਰ ਧਵਨ ਇਸ ਮਾਮਲੇ 'ਚ ਵਿਰਾਟ ਕੋਹਲੀ ਤੋਂ ਹਨ ਅੱਗੇ 

24-08- 2024

TV9 Punjabi

Author: Isha Sharma 

ਸ਼ਿਖਰ ਧਵਨ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ ਆਪਣੇ 14 ਸਾਲ ਦੇ ਲੰਬੇ ਕਰੀਅਰ 'ਚ ਕਈ ਰਿਕਾਰਡ ਬਣਾਏ।

ਸ਼ਿਖਰ ਧਵਨ

Credit: Getty Images

ਸ਼ਿਖਰ ਧਵਨ ਦੇ ਨਾਂ ਆਈਸੀਸੀ ਟੂਰਨਾਮੈਂਟ ਵਿੱਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਦਾ ਰਿਕਾਰਡ ਹੈ। ਉਨ੍ਹਾਂ ਨੂੰ ਮਿਸਟਰ ਆਈ.ਸੀ.ਸੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। 

1000 ਦੌੜਾਂ

ਵਿਸ਼ਵ ਕੱਪ ਅਤੇ ਚੈਂਪੀਅਨਸ ਟਰਾਫੀ ਵਿੱਚ ਸਭ ਤੋਂ ਵੱਧ ਔਸਤ ਦੇ ਮਾਮਲੇ ਵਿੱਚ ਧਵਨ ਨੰਬਰ 1 ਖਿਡਾਰੀ ਹੈ। ਉਨ੍ਹਾਂ ਨੇ 65.35 ਦੀ ਔਸਤ ਨਾਲ 1238 ਦੌੜਾਂ ਬਣਾਈਆਂ ਹਨ। ਜਦਕਿ ਕੋਹਲੀ ਨੇ 64.55 ਦੀ ਔਸਤ ਨਾਲ 2324 ਦੌੜਾਂ ਬਣਾਈਆਂ ਹਨ।

ਨੰਬਰ 1 ਖਿਡਾਰੀ 

ਸਭ ਤੋਂ ਵੱਧ ਗੋਲਡਨ ਬੈਟ ਜਿੱਤਣ ਦਾ ਰਿਕਾਰਡ ਸ਼ਿਖਰ ਧਵਨ ਦੇ ਨਾਂ ਹੈ। ਉਨ੍ਹਾਂ ਨੇ 2013 ਅਤੇ 2017 ਦੀ ਚੈਂਪੀਅਨਜ਼ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ਸਨ। ਦੋਵਾਂ ਐਡੀਸ਼ਨਾਂ 'ਚ ਉਨ੍ਹਾਂ ਨੂੰ ਗੋਲਡਨ ਬੈਟ ਮਿਲਿਆ।

ਗੋਲਡਨ ਬੈਟ

ਧਵਨ ਚੈਂਪੀਅਨਸ ਟਰਾਫੀ 'ਚ 2 ਗੋਲਡਨ ਬੈਟਸ ਜਿੱਤਣ ਵਾਲੇ ਅਤੇ ਲਗਾਤਾਰ ਦੋ ਵਾਰ ਇਹ ਐਵਾਰਡ ਜਿੱਤਣ ਵਾਲੇ ਇਕਲੌਤੇ ਖਿਡਾਰੀ ਹਨ।

ਇਕਲੌਤੇ ਖਿਡਾਰੀ

ਸਭ ਤੋਂ ਤੇਜ਼ ਟੈਸਟ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਸ਼ਿਖਰ ਧਵਨ ਦੇ ਨਾਂ ਹੈ। ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ ਡੈਬਿਊ ਟੈਸਟ ਮੈਚ 'ਚ 85 ਗੇਂਦਾਂ 'ਚ ਸੈਂਕੜਾ ਲਗਾਇਆ ਸੀ।

ਰਿਕਾਰਡ

ਧਵਨ ਨੇ ਆਸਟ੍ਰੇਲੀਆ ਖਿਲਾਫ ਡੈਬਿਊ ਟੈਸਟ ਮੈਚ 'ਚ ਤੂਫਾਨੀ ਪਾਰੀ ਖੇਡੀ ਅਤੇ 174 ਗੇਂਦਾਂ 'ਚ 187 ਦੌੜਾਂ ਬਣਾਈਆਂ। ਇਸ ਨਾਲ ਉਹ ਟੈਸਟ ਮੈਚ ਦੇ ਪਹਿਲੇ ਦਿਨ ਲੰਚ ਤੋਂ ਪਹਿਲਾਂ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।

ਡੈਬਿਊ ਟੈਸਟ ਮੈਚ

ਜਨਮ ਅਸ਼ਟਮੀ 'ਤੇ ਇਨ੍ਹਾਂ ਯੰਤਰਾਂ ਨਾਲ ਸਜਾਓ ਮੰਦਰ