ਰੋਹਿਤ ਦਾ ਰਿਕਾਰਡ ਇੱਕ ਘੰਟੇ 'ਚ ਹੀ ਟੁੱਟਿਆ

12  OCT 2023

TV9 Punjabi

ਰੋਹਿਤ ਸ਼ਰਮਾ ਨੇ ਅਫਗਾਨਿਸਤਾਨ ਖਿਲਾਫ 84 ਗੇਂਦਾਂ 'ਤੇ 131 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਪਾਰੀ ਦੌਰਾਨ ਉਨ੍ਹਾਂ ਨੇ ਗੇਲ ਅਤੇ ਸਚਿਨ ਸਮੇਤ ਕਈ ਮਹਾਨ ਖਿਡਾਰੀਆਂ ਦੇ ਰਿਕਾਰਡ ਤੋੜੇ।

84 ਗੇਂਦਾਂ, 131 ਦੌੜਾਂ

Pic credit: AFP/PTI

ਪਰ, ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਜੋ ਰਿਕਾਰਡ ਬਣਾਇਆ ਸੀ, ਉਹ ਸਿਰਫ਼ ਇੱਕ ਘੰਟੇ ਵਿੱਚ ਹੀ ਟੁੱਟ ਗਿਆ।

ਰਿਕਾਰਡ 1 ਘੰਟੇ ਦੇ ਅੰਦਰ ਟੁੱਟਿਆ

ਦਰਅਸਲ, ਰੋਹਿਤ ਨੇ ਆਪਣੀ ਪਾਰੀ ਦੌਰਾਨ 5 ਛੱਕੇ ਲਗਾਏ। ਇਨ੍ਹਾਂ 5 ਛੱਕਿਆਂ ਵਿੱਚੋਂ ਉਨ੍ਹਾਂ ਨੇ 93 ਮੀਟਰ ਦਾ ਇੱਕ ਛੱਕਾ ਵੀ ਲਗਾਇਆ। ਰੋਹਿਤ ਦੀ ਪਾਰੀ ਦਾ ਇਹ ਚੌਥਾ ਛੱਕਾ ਸੀ।

ਰੋਹਿਤ ਦਾ 93 ਮੀਟਰ ਦਾ ਛੱਕਾ

ਜਦੋਂ ਰੋਹਿਤ ਨੇ ਇਹ ਛੱਕਾ ਲਗਾਇਆ ਤਾਂ ਇਹ ਵਿਸ਼ਵ ਕੱਪ 2023 ਦਾ ਸਭ ਤੋਂ ਲੰਬਾ ਛੱਕਾ ਸੀ। ਪਰ, ਇਸ ਰਿਕਾਰਡ ਨੂੰ ਤੋੜਨ ਵਿੱਚ ਇੱਕ ਘੰਟੇ ਤੋਂ ਵੀ ਘੱਟ ਸਮਾਂ ਲੱਗਿਆ।

WC ਦਾ ਸਭ ਤੋਂ ਲੰਬਾ ਛੱਕਾ

ਰੋਹਿਤ ਦੇ ਬਣਾਏ ਇਸ ਰਿਕਾਰਡ ਨੂੰ ਸ਼੍ਰੇਅਸ ਅਈਅਰ ਨੇ ਤੋੜਿਆ। ਸ਼੍ਰੇਅਸ ਨੇ 23 ਗੇਂਦਾਂ 'ਚ ਖੇਡੀ ਗਈ 25 ਦੌੜਾਂ ਦੀ ਆਪਣੀ ਨਾਬਾਦ ਪਾਰੀ 'ਚ ਸਿਰਫ 1 ਛੱਕਾ ਲਗਾਇਆ।

ਅਈਅਰ ਨੇ ਰਿਕਾਰਡ ਤੋੜਿਆ

ਪਰ, ਉਨ੍ਹਾਂ ਦੇ ਬੱਲੇ ਤੋਂ ਆਇਆ ਇੱਕ ਛੱਕਾ ਰੋਹਿਤ ਦੇ ਸਭ ਤੋਂ ਲੰਬੇ ਛੱਕੇ ਦੇ ਰਿਕਾਰਡ ਨੂੰ ਤੋੜਨ ਲਈ ਕਾਫੀ ਸੀ, ਕਿਉਂਕਿ ਇਹ 101 ਮੀਟਰ ਦੀ ਦੂਰੀ 'ਤੇ ਡਿੱਗਿਆ ਸੀ।

101 M ਦਾ ਛੱਕਾ ਮਾਰਿਆ

ਇਸ ਦਾ ਮਤਲਬ ਹੈ ਕਿ ਵਿਸ਼ਵ ਕੱਪ 2023 'ਚ ਸਭ ਤੋਂ ਲੰਬੇ ਛੱਕੇ ਦਾ ਰਿਕਾਰਡ ਫਿਲਹਾਲ ਸ਼੍ਰੇਅਸ ਅਈਅਰ ਦੇ ਨਾਂ ਹੈ।

ਅਈਅਰ ਦਾ ਸਭ ਤੋਂ ਲੰਬਾ ਛੱਕਾ

ਮੂਸੇਵਾਲਾ ਕਤਲ ਕਾਂਡ ‘ਚ ਗੈਂਗਸਟਰ ਸਚਿਨ ਥਾਪਨ ਦਾ ਵੱਡਾ ਖੁਲਾਸਾ