ਕ੍ਰਿਕਟ ਦੇ ਵੱਡੇ ਨਿਯਮ ਬਦਲੇ

4 Jan 2024

TV9Punjabi

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਕ੍ਰਿਕਟ ਦੇ ਕੁਝ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਹਨਾਂ ਵਿੱਚੋਂ ਇੱਕ ਬਦਲਾਅ ਫੀਲਡਿੰਗ ਟੀਮ ਲਈ ਦਰਦਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਉਹਨਾਂ ਦੀ ਫ੍ਰੀ Review ਨੂੰ ਖੋਹ ਲਵੇਗਾ।

ਕ੍ਰਿਕਟ ਨਿਯਮਾਂ ਵਿੱਚ ਬਦਲਾਅ

Pics Credit: AFP/PTI

ਹੁਣ ਤੱਕ ਅਜਿਹਾ ਹੁੰਦਾ ਸੀ ਕਿ ਜੇਕਰ ਫੀਲਡਿੰਗ ਟੀਮ ਸਟੰਪਿੰਗ ਲਈ ਰਿਵਿਊ ਮੰਗਦੀ ਸੀ ਤਾਂ ਕੈਚ ਦਾ ਰਿਵਿਊ ਆਪਣੇ ਆਪ ਮਿਲ ਜਾਂਦਾ ਸੀ, ਯਾਨੀ ਕਿ ਸਟੰਪਿੰਗ ਦੇ ਨਾਲ-ਨਾਲ ਥਰਡ ਅੰਪਾਇਰ ਇਹ ਵੀ ਚੈੱਕ ਕਰਦਾ ਸੀ ਗੇਂਦ ਨੇ ਬੱਲੇਬਾਜ਼ ਦੇ ਬੱਲੇ ਨੂੰ ਛੂਹਿਆ ਜਾਂ ਨਹੀਂ।

ਪਹਿਲਾਂ ਇਹ ਸੀ ਨਿਯਮ

ਲੰਬੇ ਸਮੇਂ ਤੋਂ ਇਸ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅੰਤ ਵਿੱਚ ਆਈਸੀਸੀ ਨੇ ਫੈਸਲਾ ਕੀਤਾ ਹੈ ਕਿ ਸਟੰਪਿੰਗ ਦੀ ਸਮੀਖਿਆ ਵਿੱਚ, ਸਿਰਫ ਸਟੰਪਿੰਗ ਦੀ ਜਾਂਚ ਕੀਤੀ ਜਾਵੇਗੀ, ਹੋਰ ਕਿਸੇ ਕਿਸਮ ਦੇ ਆਊਟ ਦੀ ਜਾਂਚ ਨਹੀਂ ਕੀਤੀ ਜਾਵੇਗੀ।

ਇਹ ਹੁਣ ਨਹੀਂ ਹੋਵੇਗਾ

ਅਜਿਹਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ 'ਚ ਦੇਖਣ ਨੂੰ ਮਿਲਿਆ, ਜਿਸ 'ਚ ਆਸਟ੍ਰੇਲੀਆ ਦੇ ਵਿਕਟਕੀਪਰ ਅਲੈਕਸ ਕੈਰੀ ਨੇ ਸਟੰਪਿੰਗ ਦੀ ਅਪੀਲ ਕੀਤੀ ਸੀ ਅਤੇ ਇਸ ਦੇ ਨਾਲ ਹੀ ਅੰਪਾਇਰ ਨੇ ਕੈਚ ਦੀ ਜਾਂਚ ਵੀ ਕੀਤੀ ਸੀ।

IND ਬਨਾਮ AUS ਸੀਰੀਜ਼

ਆਈਸੀਸੀ ਨੇ ਮੈਦਾਨ 'ਤੇ ਕਿਸੇ ਖਿਡਾਰੀ ਨੂੰ ਲੱਗੀ ਸੱਟ ਦੀ ਜਾਂਚ ਅਤੇ ਇਲਾਜ਼ ਕਰਨ ਲਈ ਸਮਾਂ ਵੀ ਨਿਰਧਾਰਤ ਕੀਤਾ ਹੈ। ਇਸ ਦੇ ਲਈ ਚਾਰ ਮਿੰਟ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ।

ਸਮਾਂ ਤੈਅ ਕੀਤਾ

ਇਹ ਨਿਯਮ 12 ਦਸੰਬਰ 2023 ਤੋਂ ਲਾਗੂ ਹੋ ਗਿਆ ਹੈ, ਯਾਨੀ ਕਿ ਇਹ ਨਿਯਮ ਇਸ ਸਮੇਂ ਲਾਗੂ ਹੈ।ਵੈਬਸਾਈਟ ਕ੍ਰਿਕਬਜ਼ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਨਿਯਮ ਦਸੰਬਰ ਤੋਂ ਲਾਗੂ ਹੋ ਗਿਆ ਹੈ

ਇਸ ਤੋਂ ਇਲਾਵਾ ਆਈ.ਸੀ.ਸੀ. ਨੇ Concussion ਨਿਯਮਾਂ 'ਚ ਵੀ ਬਦਲਾਅ ਕੀਤਾ ਹੈ। ਜੇਕਰ ਅੰਪਾਇਰ ਉਸ ਸਮੇਂ ਕਿਸੇ Concussion ਹੋਏ ਖਿਡਾਰੀ ਨੂੰ ਗੇਂਦਬਾਜ਼ੀ ਕਰਨ ਤੋਂ ਸਸਪੈਂਡ ਕਰ ਦਿੰਦਾ ਹੈ, ਤਾਂ ਉਸ ਦੀ ਥਾਂ 'ਤੇ ਆਉਣ ਵਾਲਾ ਖਿਡਾਰੀ ਗੇਂਦਬਾਜ਼ੀ ਨਹੀਂ ਕਰ ਸਕੇਗਾ।

Concussion ਨਿਯਮਾਂ ਵਿੱਚ ਤਬਦੀਲੀ

ਆਨਲਾਈਨ ਉਪਲਬਧ ਹੋਣਗੀਆਂ 26 ਜਨਵਰੀ ਦੀ ਪਰੇਡ ਦੀਆਂ ਟਿਕਟਾਂ