24-12- 2024
TV9 Punjabi
Author: Rohit
ਵਿਨੋਦ ਕਾਂਬਲੀ ਨੇ ਹਸਪਤਾਲ ਦੇ ਬੈੱਡ ਤੋਂ ਆਪਣਾ ਪਹਿਲਾ ਬਿਆਨ ਦਿੱਤਾ ਹੈ। ਉਹਨਾਂ ਨੇ ਆਪਣੇ ਜਿਉਂਦੇ ਰਹਿਣ ਦਾ ਕਾਰਨ ਦੱਸਿਆ ਹੈ। Photo Credit: PTI
ਕਾਂਬਲੀ ਨੇ ਕਿਹਾ ਕਿ ਉਹ ਜ਼ਿੰਦਾ ਹਨ ਕਿਉਂਕਿ ਡਾਕਟਰ ਉਨ੍ਹਾਂ ਦੇ ਨਾਲ ਹਨ। ਉਹ ਉਹਨਾਂ ਨੂੰ ਜੋ ਕੁੱਝ ਕਰਨ ਲਈ ਕਹਿ ਰਹੇ ਹਨ,ਉਸਨੂੰ ਉਹ ਕਰ ਰਹੇ ਹਨ।
ਕਾਂਬਲੀ ਨੂੰ ਸ਼ਨੀਵਾਰ ਦੀ ਰਾਤ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਥਾਣੇ ਦੇ ਆਕ੍ਰਿਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਹਸਪਤਾਲ ਦੇ ਸੀਨੀਅਰ ਡਾਕਟਰ ਦੀ ਨਿਗਰਾਨੀ ਹੇਠ ਇਲਾਜ ਤੋਂ ਬਾਅਦ ਕਾਂਬਲੀ ਦੀ ਸਿਹਤ 'ਚ ਹੁਣ ਸੁਧਾਰ ਹੋ ਰਿਹਾ ਹੈ।
ਸਿਹਤ 'ਚ ਸੁਧਾਰ ਹੋਣ ਤੋਂ ਬਾਅਦ ਹਸਪਤਾਲ ਦੇ ਸਾਰੇ ਡਾਕਟਰਾਂ ਨੇ ਕਾਂਬਲੀ ਨੂੰ ਵਧਾਈ ਦਿੱਤੀ ਹੈ।
ਇਸ ਦੌਰਾਨ ਕਾਂਬਲੀ ਨੇ ਡਾਕਟਰਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਇੱਕ ਤਸਵੀਰ ਵਿੱਚ ਕਾਂਬਲੀ ਡਾਕਟਰ ਦਾ ਹੱਥ ਫੜੇ ਨਜ਼ਰ ਆ ਰਹੇ ਹਨ।
ਥਾਣਾ ਸਦਰ ਦੇ ਆਕ੍ਰਿਤੀ ਹਸਪਤਾਲ ਦੇ ਇੰਚਾਰਜ ਐੱਸ. ਸਿੰਘ ਨੇ ਜੀਵਨ ਭਰ ਕਾਂਬਲੀ ਨੂੰ ਮੁਫ਼ਤ ਇਲਾਜ ਦੇਣ ਦਾ ਭਰੋਸਾ ਦਿੱਤਾ ਹੈ।