15-03- 2024
TV9 Punjabi
Author: Rohit
ਅਜੇ ਦੇਵਗਨ ਇੱਕ ਫਿਲਮ ਲਈ ਲਗਭਗ 60 ਕਰੋੜ ਰੁਪਏ ਲੈਂਦੇ ਹਨ ਅਤੇ ਮੁੰਬਈ ਵਿੱਚ ਉਨ੍ਹਾਂ ਇੱਕ ਆਲੀਸ਼ਾਨ ਬੰਗਲਾ ਹੈ।
ਅਜੇ ਦੇਵਗਨ ਦੀ ਆਮਦਨ ਦੇ ਸਰੋਤ ਫਿਲਮਾਂ, ਬ੍ਰਾਂਡ ਐਡੋਰਸਮੈਂਟ ਅਤੇ ਸੋਸ਼ਲ ਮੀਡੀਆ ਹਨ। ਅਜੇ ਦੇਵਗਨ ਦੀ ਸਿੰਘਮ ਫਿਲਮ ਸੀਰੀਜ਼ ਕਾਫ਼ੀ ਸਫਲ ਰਹੀ ਹੈ।
ਕਾਜੋਲ ਦੀ ਦੌਲਤ ਵਿੱਚ ਮੁੰਬਈ ਅਤੇ ਵਿਦੇਸ਼ਾਂ ਵਿੱਚ ਕਈ ਆਲੀਸ਼ਾਨ ਜਾਇਦਾਦਾਂ ਸ਼ਾਮਲ ਹਨ, ਅਤੇ ਉਹ ਬ੍ਰਾਂਡ ਐਡੋਰਸਮੈਂਟ ਅਤੇ ਸੋਸ਼ਲ ਮੀਡੀਆ ਪੋਸਟਾਂ ਤੋਂ ਵੀ ਚੰਗੀ ਕਮਾਈ ਕਰਦੀ ਹੈ।
ਸੀਐਨਬੀਸੀ 18 ਦੀ ਰਿਪੋਰਟ ਦੇ ਮੁਤਾਬਕ, ਅਜੇ ਦੇਵਗਨ ਦੀ ਕੁੱਲ ਜਾਇਦਾਦ 427 ਕਰੋੜ ਰੁਪਏ ਹੈ, ਜਦੋਂ ਕਿ ਉਨ੍ਹਾਂ ਕੋਲ ਬਹੁਤ ਸਾਰੀਆਂ ਜਾਇਦਾਦਾਂ ਅਤੇ ਮਹਿੰਗੀਆਂ ਕਾਰਾਂ ਹਨ।
ਅਜੇ ਦੇਵਗਨ ਅਤੇ ਕਾਜੋਲ ਦਾ ਲੰਡਨ ਵਿੱਚ ਇੱਕ ਬੰਗਲਾ ਹੈ, ਜਿਸਦੀ ਕੀਮਤ 54 ਕਰੋੜ ਰੁਪਏ ਦੱਸੀ ਜਾਂਦੀ ਹੈ।
ਜੇਕਰ ਅਸੀਂ ਅਜੇ ਦੇਵਗਨ ਦੀ ਪਤਨੀ ਕਾਜੋਲ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 240 ਕਰੋੜ ਰੁਪਏ ਹੈ।
ਜਦੋਂ ਤੋਂ ਕਾਜੋਲ ਦਾ ਵਿਆਹ ਹੋਇਆ ਹੈ, ਉਹਨਾਂ ਨੇ ਕੁੱਝ ਹੀ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਫਿਰ ਵੀ ਉਹ ਸੋਸ਼ਲ ਮੀਡੀਆ ਅਤੇ ਇਸ਼ਤਿਹਾਰਾਂ ਤੋਂ ਚੰਗੀ ਕਮਾਈ ਕਰਦੀ ਹੈ।