-1-11- 2025
TV9 Punjabi
Author:Yashika.Jethi
ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਇਨ੍ਹਾਂ ਦਿਨਾਂ ਚ ਆਪਣੀ ਫਿਲਮ ਥਾਮਾ ਨੂੰ ਲੈ ਕੇ ਚਰਚਾ ਵਿਚ ਹਨ। ਖੁਰਾਨਾ ਨੇ ਫਿਲਮ ਵਿਚ ਆਲੋਕ ਦਾ ਕਿਰਦਾਰ ਕੀਤਾ ਹੈ।
ਆਯੁਸ਼ਮਾਨ ਨੇ ਆਪਣੇ ਕਰੀਅਰ ਵਿਚ ਕਈ ਤਰ੍ਹਾਂ ਦੇ ਕਿਰਦਾਰ ਕੀਤੇ ਹਨ। ਉਨ੍ਹਾਂ ਦੀ ਬਿਹਤਰੀਨ ਫਿਲਮਾਂ ਵਿਚੋਂ ਇਕ ਸੀ ਸਾਲ 2018 ਵਿਚ ਆਈ ਫਿਲਮ ਅੰਧਾਧੁਨ ਸੀ।
ਡਾਰਕ ਕਾਮੇਡੀ ਥ੍ਰਿਲਰ ਫਿਲਮ ਅੰਧਾਧੁਨ ਨੂੰ ਸਰਵੋਚ ਫਿਲਮਾਂ ਵਿਚ ਮਣਿਆ ਜਾਂਦਾ ਹੈ। ਫਿਲਮ ਵਿਚ ਕਈ ਤਰ੍ਹਾਂ ਦੇ ਉਤਾਰ ਚੜ੍ਹਾ ਆਉਂਦੇ ਹਨ।
ਫਿਲਮ ਵਿਚ ਆਯੁਸ਼ਮਾਨ, ਤੰਬੂ ਅਤੇ ਰਾਧਿਕਾ ਆਪਟੇ ਲੀਡ ਰੋਲ ਵਿਚ ਹਨ। ਫਿਲਮ ਨੂੰ ਅੱਜ ਵੀ ਬਿਹਤਰੀਨ ਫਿਲਮਾਂ ਵਿਚੋਂ ਇੱਕ ਮਨਿਆ ਜਾਂਦਾ ਹੈ।
ਸਿਫਰ 18 ਕਰੋੜ ਦੇ ਬਜਟ ਵਿਚ ਤਿਆਰ ਹੋਈ ਇਸ ਫਿਲਮ ਨੇ ਦੁਨੀਆ ਭਰ ਵਿਚ 106 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਇਸ ਫਿਲਮ ਲਈ ਆਯੁਸ਼ਮਾਨ ਖੁਰਾਨਾ ਨੂੰ 1 ਰੁਪਏ ਵਿਚ ਸਾਇਨ ਕੀਤਾ ਗਿਆ ਸੀ। ਹਾਲਾਂਕਿ ਬਾਅਦ ਚ ਉਨ੍ਹਾਂ ਨੂੰ ਫਿਲਮ ਵਿਚੋਂ ਚੰਗਾ ਪ੍ਰਾਫਿਟ ਮਿਲਿਆ ਸੀ।