ਰਾਹੁਲ ਦ੍ਰਾਵਿੜ ਨੂੰ ਬਤੌਰ ਕੋਚ ਕਿੰਨੀ ਮਿਲਦੀ ਹੈ ਤਨਖਾਹ?
2 Dec 2023
TV9 Punjabi
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਰਾਹੁਲ ਦ੍ਰਾਵਿੜ ਦੇ ਕੋਚਿੰਗ ਕਾਰਜਕਾਲ ਨੂੰ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਦ੍ਰਾਵਿੜ ਅਜੇ ਵੀ ਟੀਮ ਇੰਡੀਆ 'ਚ ਕੋਚ ਵਜੋਂ ਕੰਮ ਕਰਦੇ ਰਹਿਣਗੇ।
ਦ੍ਰਾਵਿੜ ਫਿਰ ਕੋਚ ਬਣੇ
ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਦ੍ਰਾਵਿੜ ਇਕਰਾਰਨਾਮਾ ਵਧਾਉਣ ਵਿਚ ਦਿਲਚਸਪੀ ਨਹੀਂ ਰੱਖਦੇ ਹਨ। ਬੀਸੀਸੀਆਈ ਨੇ ਅਜੇ ਤੱਕ ਇਸ ਬਾਰੇ ਕੋਈ ਅਪਡੇਟ ਨਹੀਂ ਦਿੱਤਾ ਹੈ ਕਿ ਦ੍ਰਾਵਿੜ ਦਾ ਦੂਜਾ ਕਾਰਜਕਾਲ ਕਿੰਨਾ ਸਮਾਂ ਹੈ।
ਕਾਰਜਕਾਲ ਸਮਾਂ ਕਿੰਨਾ ਵਧੇਗਾ?
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦ੍ਰਾਵਿੜ ਅਗਲੇ ਸਾਲ ਯਾਨੀ ਜੂਨ 2024 ਟੀ-20 ਵਿਸ਼ਵ ਕੱਪ ਤੱਕ ਟੀਮ ਇੰਡੀਆ ਦੇ ਕੋਚ ਬਣੇ ਰਹਿ ਸਕਦੇ ਹਨ।
2024 ਤੱਕ ਰਹਿ ਸਕਦੇ ਹਨ ਕੋਚ
ਜੇਕਰ ਇਹ ਐਕਸਟੈਂਸ਼ਨ 2 ਸਾਲ ਲਈ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਰਾਹੁਲ ਦ੍ਰਾਵਿੜ ਦੀ ਟੀਮ ਚੈਂਪੀਅਨਸ ਟਰਾਫੀ 2025 ਤੱਕ ਟੀਮ ਇੰਡੀਆ ਦੇ ਨਾਲ ਰਹੇਗੀ।
ਚੈਂਪੀਅਨਸ ਟਰਾਫੀ
ਰਾਹੁਲ ਦ੍ਰਾਵਿੜ ਦਾ ਕਾਰਜਕਾਲ ICC ਕ੍ਰਿਕਟ ਵਿਸ਼ਵ ਕੱਪ 2023 ਦੇ ਫਾਈਨਲ ਤੋਂ ਬਾਅਦ ਖਤਮ ਹੋ ਗਿਆ। ਕੋਚ ਦੇ ਤੌਰ 'ਤੇ ਉਹ BCCI ਤੋਂ 10 ਕਰੋੜ ਰੁਪਏ ਸਾਲਾਨਾ ਤਨਖਾਹ ਲੈਂਦੇ ਸਨ
ਇੰਨੀ ਤਨਖਾਹ ਮਿਲਦੀ ਸੀ
ਅਜਿਹੀਆਂ ਖਬਰਾਂ ਹਨ ਕਿ ਦ੍ਰਾਵਿੜ ਦੀ ਤਨਖਾਹ ਉਨ੍ਹਾਂ ਦੇ ਦੂਜੇ ਕਾਰਜਕਾਲ ਲਈ ਵਧੀ ਹੈ। ਹਾਲਾਂਕਿ ਭਾਰਤੀ ਕ੍ਰਿਕੇਟ ਬੋਰਡ ਵੱਲੋਂ ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਵਾਰ ਤਨਖਾਹ ਵਧੀ?
ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਹੁਲ ਦ੍ਰਾਵਿੜ ਇੱਕ ਕੋਚ ਵਜੋਂ 12 ਕਰੋੜ ਰੁਪਏ ਤੱਕ ਦੀ ਫੀਸ ਲੈ ਰਹੇ ਹਨ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।
ਰਿਪੋਰਟਾਂ ਦਾ ਦਾਅਵਾ
ਦੇਖਣ ਲਈ ਕਲਿੱਕ ਕਰੋ
ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ
https://tv9punjabi.com/web-stories