ਛੋਟੀ ਦੀਵਾਲੀ ਵਾਲੇ ਦਿਨ ਇੰਨੇ ਦੀਵੇ ਜਗਾਉਣਾ ਮੰਨਿਆ ਜਾਂਦਾ ਹੈ ਸ਼ੁਭ !

30-10- 2024

TV9 Punjabi

Author: Isha Sharma

ਇਸ ਸਾਲ ਛੋਟੀ ਦੀਵਾਲੀ 30 ਅਕਤੂਬਰ ਨੂੰ ਮਨਾਈ ਜਾਵੇਗੀ, ਜਿਸ ਨੂੰ ਨਰਕ ਚਤੁਰਦਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਦੇਵੀ ਲਕਸ਼ਮੀ, ਹਨੂੰਮਾਨ ਜੀ ਅਤੇ ਯਮਰਾਜ ਜੀ ਦੀ ਪੂਜਾ ਕਰਨ ਦੀ ਪਰੰਪਰਾ ਹੈ।

ਛੋਟੀ ਦੀਵਾਲੀ

ਛੋਟੀ ਦੀਵਾਲੀ ਵਾਲੇ ਦਿਨ ਘਰਾਂ ਵਿਚ ਵੱਖ-ਵੱਖ ਥਾਵਾਂ 'ਤੇ ਦੀਵੇ ਜਗਾਏ ਜਾਂਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿ ਛੋਟੀ ਦੀਵਾਲੀ 'ਤੇ ਕਿੰਨੇ ਦੀਵੇ ਜਗਾਉਣੇ ਸ਼ੁਭ ਹਨ।

ਦੀਵੇ

ਛੋਟੀ ਦੀਵਾਲੀ ਦੇ ਦਿਨ ਘਰ ਵਿੱਚ ਪੰਜ ਦੀਵੇ ਜਗਾਉਣਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਛੋਟੀ ਦੀਵਾਲੀ ਵਾਲੇ ਦਿਨ 7, 14 ਜਾਂ 21 ਦੀਵੇ ਵੀ ਜਗਾ ਸਕਦੇ ਹੋ।

ਪੰਜ ਦੀਵੇ 

ਛੋਟੀ ਦੀਵਾਲੀ ਦੇ 5 ਦੀਵਿਆਂ 'ਚੋਂ ਪਹਿਲਾ ਦੀਵਾ ਕਿਸੇ ਉੱਚੀ ਥਾਂ 'ਤੇ, ਦੂਜਾ ਦੀਵਾ ਘਰ ਦੀ ਰਸੋਈ 'ਚ ਅਤੇ ਤੀਜਾ ਦੀਵਾ ਪੀਪਲ ਦੇ ਦਰੱਖਤ ਹੇਠਾਂ ਰੱਖਣਾ ਚਾਹੀਦਾ ਹੈ।

ਪੀਪਲ ਦਾ ਦਰੱਖਤ 

ਇਸ ਦੇ ਨਾਲ ਹੀ ਚੌਥਾ ਦੀਵਾ ਪਾਣੀ ਸਟੋਰ ਕਰਨ ਵਾਲੀ ਜਗ੍ਹਾ ਦੇ ਕੋਲ ਅਤੇ ਪੰਜਵਾਂ ਦੀਵਾ ਘਰ ਦੇ ਮੁੱਖ ਗੇਟ 'ਤੇ ਰੱਖਣਾ ਚਾਹੀਦਾ ਹੈ। ਅਜਿਹਾ ਕਰਨਾ ਜੋਤਿਸ਼ ਸ਼ਾਸਤਰ ਅਨੁਸਾਰ ਸ਼ੁਭ ਮੰਨਿਆ ਜਾਂਦਾ ਹੈ।

ਸ਼ੁਭ

ਇਨ੍ਹਾਂ 5 ਦੀਵਿਆਂ ਤੋਂ ਇਲਾਵਾ ਛੋਟੀ ਦੀਵਾਲੀ ਦੀ ਸ਼ਾਮ ਯਾਨੀ ਪ੍ਰਦੋਸ਼ ਕਾਲ ਦੇ ਸਮੇਂ ਯਮਰਾਜ ਦੇ ਨਾਮ 'ਤੇ ਇਕ ਚਾਰ ਧਾਰੀ ਦੀਵਾ ਵੀ ਜ਼ਰੂਰ ਜਗਾਉਣਾ ਚਾਹੀਦਾ ਹੈ।

ਚਤੁਰਦਸ਼ੀ

ਛੋਟੀ ਦੀਵਾਲੀ 'ਤੇ ਸਰ੍ਹੋਂ ਦੇ ਤੇਲ ਨਾਲ ਯਮ ਦੀਵਾ ਜਗਾਉਣਾ ਚਾਹੀਦਾ ਹੈ ਅਤੇ ਇਸ ਚਾਰ ਮੂੰਹ ਵਾਲੇ ਦੀਵੇ ਨੂੰ ਘਰ ਦੀ ਦੱਖਣ ਦਿਸ਼ਾ 'ਚ ਰੱਖਣਾ ਚਾਹੀਦਾ ਹੈ।

ਚਾਰ ਮੂੰਹ ਵਾਲੇ ਦੀਵੇ

ਦਿਲਜੀਤ ਦੋਸਾਂਝ ਦੇ ਦਿੱਲੀ Concert ਤੋਂ ਬਾਅਦ ਕੀ ਹੋਇਆ?