06-03- 2024
TV9 Punjabi
Author: Isha
ਮੁਸਲਮਾਨਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਹੈ। ਇਸਲਾਮ ਅਨੁਸਾਰ, ਇਹ ਇੱਕ ਆਸਮਾਨੀ ਕਿਤਾਬ ਹੈ।
ਪਵਿੱਤਰ ਕੁਰਾਨ ਵਿੱਚ ਅੱਲ੍ਹਾ ਦੇ ਸੰਦੇਸ਼ਾਂ ਦਾ ਸੰਗ੍ਰਹਿ ਹੈ, ਜੋ ਕਿ ਫ਼ਰਿਸ਼ਤੇ ਜਿਬਰਾਈਲ (ਅੱਲ੍ਹੇਹਿੱਸਲਾਮ) ਦੁਆਰਾ ਲਿਆਂਦੇ ਗਏ ਸਨ।
ਪਵਿੱਤਰ ਕੁਰਾਨ ਨੂੰ 114 ਅਧਿਆਵਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਸੂਰਹ ਕਿਹਾ ਜਾਂਦਾ ਹੈ।
ਹਰ ਸੂਰਹ ਆਇਤਾਂ ਤੋਂ ਬਣੀ ਹੁੰਦੀ ਹੈ, ਜਿਸ ਵਿੱਚ ਹਰ ਆਇਤ ਇੱਕ ਵਾਕ ਹੁੰਦੀ ਹੈ।
ਪਵਿੱਤਰ ਕੁਰਾਨ ਦੀਆਂ ਆਇਤਾਂ ਬਾਰੇ ਬਹੁਤ ਸਾਰੇ ਮਤਭੇਦ ਹਨ, ਕਈ ਥਾਵਾਂ 'ਤੇ ਆਇਤਾਂ ਦੀ ਗਿਣਤੀ 6666 ਦੱਸੀ ਗਈ ਹੈ।
ਇਸ ਦੇ ਨਾਲ ਹੀ, ਕਈ ਥਾਵਾਂ 'ਤੇ ਪਵਿੱਤਰ ਕੁਰਾਨ ਵਿੱਚ ਆਇਤਾਂ ਦੀ ਗਿਣਤੀ 6236 ਦੱਸੀ ਗਈ ਹੈ।
ਪਵਿੱਤਰ ਕੁਰਾਨ ਦੀ ਸਭ ਤੋਂ ਵੱਡੀ ਸੂਰਹ ਅਲ-ਬਕਾਰਾ ਹੈ; ਇਸ ਵਿੱਚ 286 ਆਇਤਾਂ ਹਨ।