10-08- 2024
TV9 Punjabi
Author: Isha Sharma
ਆਯੁਰਵੇਦ 'ਚ ਸ਼ਹਿਦ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ ਵਿੱਚ ਕਾਰਬੋਹਾਈਡਰੇਟ, ਰਿਬੋਫਲੇਵਿਨ, ਨਿਆਸੀਨ, ਵਿਟਾਮਿਨ ਬੀ-6, ਵਿਟਾਮਿਨ ਸੀ ਅਤੇ ਅਮੀਨੋ ਐਸਿਡ ਵੀ ਪਾਏ ਜਾਂਦੇ ਹਨ।
ਸ਼ਹਿਦ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਰੋਜ਼ਾਨਾ ਦੋ ਚੱਮਚ ਇਸ ਨੂੰ ਦੁੱਧ 'ਚ ਮਿਲਾ ਕੇ ਵੀ ਖਾ ਸਕਦੇ ਹੋ।
ਸਕਿਨ ਦੀ ਦੇਖਭਾਲ ਲਈ ਤੁਸੀਂ ਸ਼ਹਿਦ ਦੀ ਵਰਤੋਂ ਕਈ ਵਾਰ ਕੀਤੀ ਹੋਵੇਗੀ, ਪਰ ਇਸ ਨੂੰ ਵਾਲਾਂ 'ਤੇ ਲਗਾਉਣ ਨਾਲ ਵੀ ਕਈ ਫਾਇਦੇ ਹੋਣਗੇ।
ਤੁਸੀਂ ਦਹੀ 'ਚ ਸ਼ਹਿਦ ਮਿਲਾ ਕੇ ਵੀ ਵਾਲਾਂ 'ਤੇ ਲਗਾ ਸਕਦੇ ਹੋ। ਸ਼ਹਿਦ ਅਤੇ ਦਹੀ ਦਾ ਹੇਅਰ ਮਾਸਕ ਵਾਲਾਂ 'ਤੇ ਲਗਾਉਣ ਨਾਲ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਸ਼ਹਿਦ ਅਤੇ ਐਪਲ ਸਾਈਡਰ ਵਿਨੇਗਰ ਲਗਾਉਣ ਨਾਲ ਵਾਲਾਂ ਅਤੇ ਖੋਪੜੀ ਦੀ ਸਫਾਈ ਹੁੰਦੀ ਹੈ। ਇਸ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ।
ਸ਼ਹਿਦ ਅਤੇ ਗੁਲਾਬ ਜਲ ਨੂੰ ਵਾਲਾਂ 'ਤੇ ਲਗਾਉਣ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਵੇਗੀ ਅਤੇ ਵਾਲ ਵੀ ਚਮਕਦਾਰ ਲੱਗਣਗੇ।
ਤੁਸੀਂ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਆਪਣੇ ਵਾਲਾਂ ਵਿੱਚ ਸ਼ਹਿਦ ਲਗਾ ਸਕਦੇ ਹੋ। ਇਸ ਨਾਲ ਖੋਪੜੀ ਅਤੇ ਵਾਲਾਂ ਦੋਵਾਂ ਨੂੰ ਪੋਸ਼ਣ ਮਿਲੇਗਾ