06-07- 2024
TV9 Punjabi
Author: Isha
ਟੀਵੀ ਅਤੇ ਫਿਲਮ ਅਦਾਕਾਰਾ ਹਿਨਾ ਖਾਨ ਬ੍ਰੈਸਟ ਕੈਂਸਰ ਸਟੇਜ 3 ਨਾਲ ਜੂਝ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦਾ ਖੁਲਾਸਾ ਕੀਤਾ ਹੈ।
Pic Credit: Instagram
ਹਿਨਾ ਖਾਨ ਨੇ ਵੀ ਬ੍ਰੈਸਟ ਕੈਂਸਰ ਦੇ ਖੁਲਾਸੇ ਤੋਂ ਬਾਅਦ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਹੇਅਰ ਕਟਾਉਣ ਦਾ ਵੀਡੀਓ ਸ਼ੇਅਰ ਕੀਤਾ ਹੈ।
ਵੀਡੀਓ ਵਿੱਚ ਉਹ ਆਪਣੇ ਵਾਲ ਕੱਟਦੇ ਨਜ਼ਰ ਆ ਰਹੇ ਹਨ। ਹਿਨਾ ਖਾਨ ਨੇ ਆਪਣੇ ਨਵੇਂ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਦੇ ਸਰੀਰ 'ਤੇ ਕੁਝ ਨਿਸ਼ਾਨ ਵੀ ਨਜ਼ਰ ਆ ਰਹੇ ਹਨ। ਰਿਪੋਰਟਸ 'ਚ ਕਿਹਾ ਜਾ ਰਿਹਾ ਹੈ ਕਿ ਹਿਨਾ ਖਾਨ ਦੀ ਕੀਮੋਥੈਰੇਪੀ ਸ਼ੁਰੂ ਹੋ ਗਈ ਹੈ।
ਤਸਵੀਰ ਸ਼ੇਅਰ ਕਰਦੇ ਹੋਏ ਹਿਨਾ ਨੇ ਲਿਖਿਆ- ਮੇਰੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਕੀ ਦੇਖਦੇ ਹੋ? ਮੇਰੇ ਸਰੀਰ 'ਤੇ ਦਾਗ ਜਾਂ ਮੇਰੀਆਂ ਅੱਖਾਂ ਵਿਚ ਆਸਾਂ?
ਹਿਨਾ ਅੱਗੇ ਲਿਖਦੀ ਹੈ - ਇਹ ਨਿਸ਼ਾਨ ਮੇਰੇ ਹਨ ਅਤੇ ਮੈਂ ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਉਂਦੀ ਹਾਂ ਕਿਉਂਕਿ ਇਹ ਤਰੱਕੀ ਦੇ ਪਹਿਲੇ ਸੰਕੇਤ ਹਨ ਜਿਸਦੀ ਮੈਂ ਹੱਕਦਾਰ ਹਾਂ।
ਹਿਨਾ ਖਾਨ ਕਹਿੰਦੀ ਹੈ- ਮੈਂ ਤੁਹਾਨੂੰ ਆਪਣਾ ਇਲਾਜ ਦਿਖਾ ਰਹੀ ਹਾਂ ਅਤੇ ਤੁਹਾਡੇ ਲਈ ਪ੍ਰਾਰਥਨਾ ਵੀ ਕਰ ਰਹੀ ਹਾਂ।