23 March 2024
TV9 Punjabi
ਅੱਜ ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਲੋਕ ਆਪਣੀ ਸਰੀਰਕ ਸਿਹਤ ਦੇ ਨਾਲ-ਨਾਲ ਅੱਖਾਂ ਦਾ ਵੀ ਧਿਆਨ ਰੱਖਣਾ ਭੁੱਲ ਜਾਂਦੇ ਹਨ।
ਸਿਹਤ ਮਾਹਿਰਾਂ ਅਨੁਸਾਰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ, ਅੱਖਾਂ ਦੀਆਂ ਬਿਮਾਰੀਆਂ ਤੋਂ ਦੂਰ ਰਹਿਣ ਲਈ ਕਾਰਗਰ ਸਾਬਤ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਤੁਹਾਡੀ ਐਨਕ ਵੀ ਉਤਰ ਸਕਦੀ ਹੈ।
ਵਿਟਾਮਿਨ ਏ ਅੱਖਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ ਏ ਆਮ ਤੌਰ 'ਤੇ ਗਾਜਰ, ਪਾਲਕ, ਪਪੀਤਾ, ਕੱਦੂ ਅਤੇ ਟਮਾਟਰ ਵਿੱਚ ਪਾਇਆ ਜਾਂਦਾ ਹੈ।
ਵਿਟਾਮਿਨ ਸੀ ਅਤੇ ਈ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ। ਇਹ ਮੋਤੀਆਬਿੰਦ ਤੋਂ ਬਚਾਉਂਦਾ ਹੈ। ਆਪਣੀ ਖੁਰਾਕ ਵਿੱਚ ਨਿੰਬੂ, ਸੰਤਰਾ, ਆਂਵਲਾ, ਕੀਵੀ, ਅੰਗੂਰ ਸ਼ਾਮਲ ਕਰੋ।
ਪਨੀਰ, ਦੁੱਧ ਅਤੇ ਦਹੀ ਵਰਗੇ ਡੇਅਰੀ ਉਤਪਾਦ ਵਿਟਾਮਿਨ ਬੀ12, ਡੀ, ਸੀ ਅਤੇ ਈ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਡਾਈਟ ਵਿੱਚ ਸ਼ਾਮਲ ਕਰਕੇ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਓਮੇਗਾ-3 ਫੈਟੀ ਐਸਿਡ ਅੱਖਾਂ ਦੀ ਰੋਸ਼ਨੀ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ। ਫਲੈਕਸਸੀਡ, ਚਿਆ ਬੀਜ ਅਤੇ ਅਖਰੋਟ ਓਮੇਗਾ -3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ।
ਅੱਖਾਂ ਤੋਂ ਐਨਕਾਂ ਹਟਾਉਣ ਲਈ ਸਿਹਤਮੰਦ ਖੁਰਾਕ ਦੇ ਨਾਲ-ਨਾਲ ਰੋਜ਼ਾਨਾ ਕਸਰਤ ਵੀ ਜ਼ਰੂਰੀ ਹੈ। ਰੋਜ਼ਾਨਾ ਹਲਕੀ ਕਸਰਤ ਕਰੋ।