ਇਹ ਲਾਲ ਜੂਸ ਤੁਹਾਡੇ ਵਧੇ ਹੋਏ ਬੈਡ ਕੋਲੈਸਟ੍ਰੋਲ ਨੂੰ ਘੱਟ ਕਰੇਗਾ

25 Feb 2024

TV9Punjabi

ਜਦੋਂ ਅਸੀਂ ਬਹੁਤ ਜ਼ਿਆਦਾ ਬਾਹਰੀ ਭੋਜਨ ਖਾਂਦੇ ਹਾਂ, ਜਿਸ ਵਿੱਚ ਸੈਚੂਰੇਟੇਡ ਅਤੇ ਟ੍ਰਾਂਸ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਤਾਂ ਸਰੀਰ ਵਿੱਚ ਬੈਡ ਕੋਲੈਸਟ੍ਰੋਲ ਵਧਣਾ ਸ਼ੁਰੂ ਹੋ ਜਾਂਦਾ ਹੈ।

ਬੈਡ ਕੋਲੈਸਟ੍ਰੋਲ

ਸਰੀਰ 'ਚ ਬੈਡ ਕੋਲੈਸਟ੍ਰਾਲ ਵਧਣ ਨਾਲ ਫੈਟੀ ਲਿਵਰ, ਹਾਰਟ ਬਲਾਕੇਜ ਦੀ ਸਮੱਸਿਆ ਵਧ ਜਾਂਦੀ ਹੈ, ਜਿਸ ਨਾਲ ਲਿਵਰ ਫੇਲ ਹੋਣ ਅਤੇ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।

ਹਾਰਟ ਬਲਾਕੇਜ

ਲਾਲ ਟਮਾਟਰ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ, ਇਸ ਦੇ ਜੂਸ ਦਾ ਸੇਵਨ ਕਰਨ ਨਾਲ ਬੈਡ ਕੋਲੈਸਟ੍ਰੋਲ ਘੱਟ ਹੋਣ ਲੱਗਦਾ ਹੈ।

ਟਮਾਟਰ

ਟਮਾਟਰ 'ਚ ਵਿਟਾਮਿਨ ਸੀ ਅਤੇ ਲਾਈਕੋਪੀਨ ਨਾਂ ਦਾ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਬੈਡ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

ਐਂਟੀਆਕਸੀਡੈਂਟ

ਦਿੱਲੀ 'ਚ ਡਾਕਟਰ ਭਾਰਤ ਭੂਸ਼ਣ ਦਾ ਕਹਿਣਾ ਹੈ ਕਿ ਟਮਾਟਰ ਬੈਡ ਕੋਲੈਸਟ੍ਰਾਲ ਦੇ ਆਕਸੀਕਰਨ ਨੂੰ ਰੋਕਦਾ ਹੈ, ਜਿਸ ਨਾਲ ਧਮਨੀਆਂ 'ਚ ਪਲੇਕ ਬਣਨ ਦਾ ਖਤਰਾ ਘੱਟ ਹੁੰਦਾ ਹੈ।

ਦਿੱਲੀ 

ਜਰਨਲ ਆਫ ਫੂਡ ਸਾਇੰਸ ਐਂਡ ਨਿਊਟ੍ਰੀਸ਼ਨ 'ਤੇ ਪ੍ਰਕਾਸ਼ਿਤ ਇਕ ਖੋਜ ਮੁਤਾਬਕ ਇਸ ਦਾ ਨਿਯਮਤ ਸੇਵਨ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ।

ਨਿਊਟ੍ਰੀਸ਼ਨ 

2 ਟਮਾਟਰਾਂ ਨੂੰ ਧੋ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਕੇ ਮਿਕਸਰ 'ਚ ਪੀਸ ਲਓ।ਇਸ ਦੇ ਫਾਇਦੇ ਵਧਾਉਣ ਲਈ ਤੁਸੀਂ ਇਸ 'ਚ ਅਦਰਕ ਦਾ ਛੋਟਾ ਜਿਹਾ ਟੁਕੜਾ ਵੀ ਮਿਲਾ ਸਕਦੇ ਹੋ।

ਇੰਝ ਬਣਾਓ ਜੂਸ

ਇਹ ਦੇਸ਼ ਵੰਡ ਰਿਹਾ ਨਾਗਰਿਕਤਾ, ਬਸ ਕਰਨਾ ਹੋਵੇਗਾ ਇਹ ਕੰਮ