13 March 2024
TV9 Punjabi
ਬੈਡ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਜੀਰੇ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ, ਤੁਸੀਂ ਇਸ ਨੂੰ ਰੋਜ਼ਾਨਾ ਖਾਲੀ ਪੇਟ ਪੀ ਸਕਦੇ ਹੋ, ਇਸ ਨੂੰ ਪੀਣ ਨਾਲ ਤੁਹਾਡੇ ਖੂਨ ਦੇ ਗੇੜ 'ਚ ਸੁਧਾਰ ਹੁੰਦਾ ਹੈ।
1 ਚਮਚ ਜੀਰੇ ਨੂੰ 1 ਗਲਾਸ ਪਾਣੀ 'ਚ ਉਬਾਲੋ, ਪਾਣੀ ਨੂੰ ਠੰਡਾ ਕਰੋ, ਇਸ 'ਚ ਅੱਧਾ ਨਿੰਬੂ ਮਿਲਾ ਕੇ ਰੋਜ਼ਾਨਾ ਖਾਲੀ ਪੇਟ ਇਸ ਦਾ ਸੇਵਨ ਕਰੋ।
ਜੀਰੇ ਦਾ ਪਾਣੀ ਪੀਣ ਨਾਲ ਤੁਹਾਡਾ ਵਧਿਆ ਹੋਇਆ ਭਾਰ ਵੀ 1 ਮਹੀਨੇ ਦੇ ਅੰਦਰ ਘੱਟ ਜਾਵੇਗਾ, ਇਹ ਭਾਰ ਘਟਾਉਣ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।
ਜੀਰੇ ਦਾ ਪਾਣੀ ਡਾਇਬਟੀਜ਼ ਨੂੰ ਕੰਟਰੋਲ ਕਰਨ 'ਚ ਵੀ ਕਾਰਗਰ ਹੈ, ਇਸ ਨੂੰ ਰੋਜ਼ਾਨਾ ਪੀਣ ਨਾਲ ਤੁਹਾਡੀ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
ਜੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ, ਇਸ ਨਾਲ ਕਬਜ਼, ਐਸੀਡਿਟੀ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
ਜੀਰੇ ਦਾ ਪਾਣੀ ਇਮਿਊਨਿਟੀ ਵਧਾਉਣ ਲਈ ਵੀ ਕਾਰਗਰ ਮੰਨਿਆ ਜਾਂਦਾ ਹੈ, ਇਹ ਤੁਹਾਡੀ ਇਮਿਊਨਿਟੀ ਨੂੰ ਬਿਹਤਰ ਬਣਾਉਂਦਾ ਹੈ ਅਤੇ ਇਨਫੈਕਸ਼ਨ ਦੇ ਖ਼ਤਰੇ ਨੂੰ ਘਟਾਉਂਦਾ ਹੈ।
ਜੀਰੇ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ।ਇਸਦੀ ਵਰਤੋਂ ਨਾਲ ਸਰੀਰ ਵਿੱਚ ਹਰ ਤਰ੍ਹਾਂ ਦੀ ਸੋਜ ਘੱਟ ਹੁੰਦੀ ਹੈ, ਜਿਸ ਨਾਲ ਜੋੜਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।