9 March 2024
TV9 Punjabi
ਦੇਸੀ ਘਿਓ ਦੇ ਫਾਇਦੇ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ। ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਗੁੜ ਫੈਟ ਪਾਈ ਜਾਂਦੀ ਹੈ।
ਓਮੇਗਾ-3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਘਿਓ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਇਸਦੀ ਵਰਤੋਂ ਨਾਲ ਫਾਈਨ ਲਾਈਨਜ਼ ਅਤੇ ਫਰੀ ਰੈਡੀਕਲਸ ਦੀ ਸਮੱਸਿਆ ਘੱਟ ਹੋ ਜਾਂਦੀ ਹੈ।
ਦੇਸੀ ਘਿਓ ਦਾ ਇਸਤੇਮਾਲ ਕਰਨ ਨਾਲ ਵਾਲਾਂ ਵਿੱਚ ਨੈਚੂਰਲ ਆਇਲ ਬਣਿਆ ਰਹਿੰਦਾ ਹੈ, ਜਿਸ ਨਾਲ ਵਾਲ ਸੋਫਟ ਅਤੇ ਚਮਕਦਾਰ ਰਹਿੰਦੇ ਹਨ।ਘਿਓ ਵਿੱਚ ਮੌਜੂਦ ਵਿਟਾਮਿਨ ਏ ਅਤੇ ਈ ਵਾਲਾਂ ਲਈ ਬਹੁਤ ਜ਼ਰੂਰੀ ਹਨ।
ਘਿਓ ਦੀ ਵਰਤੋਂ ਨਾਲ ਬੁੱਲ੍ਹ ਸੋਫਟ ਰਹਿੰਦੇ ਹਨ, ਨਹੀਂ ਤਾਂ ਇਸ ਦੀ ਕਮੀ ਨਾਲ ਬੁੱਲ੍ਹਾਂ ਦੀ ਨਮੀ ਖਤਮ ਹੋ ਜਾਂਦੀ ਹੈ ਅਤੇ ਬੁੱਲ ਬੇਜਾਨ ਅਤੇ ਸੁੱਕੇ ਦਿਖਾਈ ਦਿੰਦੇ ਹਨ।
ਜੋ ਲੋਕ ਦੇਸੀ ਘਿਓ ਦਾ ਨਿਯਮਤ ਇਸਤੇਮਾਲ ਕਰਦੇ ਹਨ, ਉਨ੍ਹਾਂ ਦੀ ਸਕਿਨ ਨੈਚੂਰਲੀ ਗਲੋ ਕਰਦੀ ਹੈ, ਫਾਈਨ ਲਾਈਨਾਂ ਦੇਰ ਨਾਲ ਦਿਖਾਈ ਦਿੰਦੀਆਂ ਹਨ ਅਤੇ ਲੋਕ ਜਲਦੀ ਬੁੱਢੇ ਨਹੀਂ ਦਿਖਾਈ ਦਿੰਦੇ ਹਨ।
ਦੇਸੀ ਘਿਓ ਵਿਟਾਮਿਨ ਏ, ਫੈਟੀ ਐਸਿਡ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਹੱਡੀਆਂ ਦੇ ਜੋੜਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ Flexibility ਲਈ ਵੀ ਜ਼ਰੂਰੀ ਹੈ।
ਤੁਸੀਂ ਦੇਸੀ ਘਿਓ ਦੀ ਵਰਤੋਂ ਸਬਜ਼ੀ ਬਣਾਉਂਦੇ ਸਮੇਂ ਜਾਂ ਰੋਟੀ ਦੇ ਨਾਲ ਕਰ ਸਕਦੇ ਹੋ, ਪਰ ਯਾਦ ਰੱਖੋ ਕਿ ਤੁਹਾਨੂੰ ਰੋਜ਼ਾਨਾ ਦੋ ਤੋਂ ਤਿੰਨ ਚੱਮਚ ਦੇਸੀ ਘਿਓ ਦੀ ਵਰਤੋਂ ਕਰਨੀ ਚਾਹੀਦੀ ਹੈ।