18 Feb 2024
TV9 Punjabi
ਦਹੀ ਚੰਗੇ ਬੈਕਟੀਰੀਆ ਅਤੇ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਚਾਹੇ ਬੱਚੇ ਹੋਣ ਜਾਂ ਵੱਡੇ, ਹਰ ਕੋਈ ਦਹੀ ਖਾਣਾ ਪਸੰਦ ਕਰਦਾ ਹੈ। ਕੁਝ ਲੋਕ ਦਹੀਨੂੰ ਖੰਡ ਦੇ ਨਾਲ ਖਾਂਦੇ ਹਨ ਅਤੇ ਕਈ ਲੂਣ ਦੇ ਨਾਲ।
ਖਾਣਾ ਖਾਂਦੇ ਸਮੇਂ ਜ਼ਿਆਦਾਤਰ ਲੋਕ ਦਹੀ ਵਿੱਚ ਨਮਕ ਮਿਲਾਕੇ ਖਾਂਦੇ ਹਨ।
ਦਹੀ ਵਿੱਚ ਕੈਲੋਰੀ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ। ਇਸ ਵਿਚ ਪ੍ਰੋਟੀਨ, ਵਿਟਾਮਿਨ ਡੀ, ਕੈਲਸ਼ੀਅਮ, ਫਾਸਫੋਰਸ ਅਤੇ ਲੈਕਟੋਜ਼ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ।
ਜੇਕਰ ਤੁਸੀਂ ਰੋਜ਼ਾਨਾ ਦਹੀ 'ਚ ਨਮਕ ਮਿਲਾ ਕੇ ਖਾਂਦੇ ਹੋ ਤਾਂ ਪਿੱਤ ਅਤੇ ਬਲਗਮ ਦੀ ਸਮੱਸਿਆ ਵਧ ਸਕਦੀ ਹੈ। ਦਹੀ ਵਿੱਚ ਹਲਕਾ ਜੀਰਾ ਖਾਧਾ ਜਾ ਸਕਦਾ ਹੈ।
ਡਾਈਟੀਸ਼ੀਅਨ ਮੁਤਾਬਕ ਦਹੀ 'ਚ ਚੰਗੇ ਬੈਕਟੀਰੀਆ ਪਾਏ ਜਾਂਦੇ ਹਨ ਪਰ ਨਮਕ ਮਿਲਾ ਕੇ ਇਸ 'ਚ ਮੌਜੂਦ ਬੈਕਟੀਰੀਆ ਨਸ਼ਟ ਹੋਣ ਲੱਗਦੇ ਹਨ।
ਦਹੀ 'ਚ ਨਮਕ ਮਿਲਾ ਕੇ ਪਾਚਨ ਤੰਤਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਗੈਸ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ।