ਬੱਚਿਆਂ ਨੂੰ ਨਾ ਦਓ ਕੱਫ ਸਿਰਪ, ਮੌਤ ਦਾ ਹੈ ਖ਼ਤਰਾ
23 Dec 2023
TV9Punjabi
CDSCO ਨੇ ਚਾਰ ਸਾਲ ਤੋਂ ਘੱਟ ਉੱਮਰ ਦੇ ਬੱਚਿਆਂ ਦੇ ਲਈ ਐਂਟੀ-ਕੋਲਡ ਕਾਕਟੇਲ ਮੇਡੀਸਿਨ ਦੇ ਇਸਤਿਮਾਲ 'ਤੇ ਬੈਨ ਲਗਾ ਦਿੱਤਾ ਹੈ।
CDSCO ਨੇ ਕੀਤਾ ਬੈਨ
ਇਹ ਪਾਬੰਦੀ ਇਸ ਦਵਾਈ ਦੇ ਖਤਰਿਆਂ ਦੇ ਮੱਦੇਨਜ਼ਰ ਲਾਈ ਗਈ ਹੈ। ਪਿਛਲੇ ਮਹੀਨਿਆਂ 'ਚ ਕੁਝ ਦੇਸ਼ਾਂ 'ਚ ਖੰਘ ਦੇ ਸ਼ਰਬਤ ਕਾਰਨ ਬੱਚਿਆਂ ਦੀ ਮੌਤ ਹੋਣ ਦੇ ਦੋਸ਼ ਲੱਗੇ ਸਨ।
ਕਿਉਂ ਹੈ ਬੈਨ?
ਸੀਡੀਐਸਸੀਓ ਨੇ ਸਾਰੇ ਰਾਜਾਂ ਨੂੰ ਪੱਤਰ ਲਿਖ ਕੇ ਕਲੋਰਫੇਨਿਰਾਮਾਈਨ ਮਲੇਏਟ ਅਤੇ ਫੇਨੀਲੇਫ੍ਰਾਈਨ ਦੀ ਕਾਕਟੇਲ ਦੀ ਵਰਤੋਂ ਕਰਕੇ ਬਣਾਏ ਉਤਪਾਦਾਂ ਬਾਰੇ ਅਪਡੇਟ ਕਰਨ ਲਈ ਕਿਹਾ ਹੈ।
ਸਾਰੇ ਸੂਬਿਆਂ ਨੂੰ ਆਦੇਸ਼
ਡਰੱਗ ਨਿਰਮਾਤਾਵਾਂ ਨੂੰ ਉਨ੍ਹਾਂ ਦੀਆਂ ਦਵਾਈਆਂ 'ਤੇ Warning ਲੇਬਲ ਲਗਾਉਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਵਰਤੋਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੁਆਰਾ ਨਹੀਂ ਕੀਤੀ ਜਾਣੀ ਚਾਹੀਦੀ।
Warning ਲੇਬਲ
ਡਬਲਯੂਐਚਓ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਖੰਘ ਲਈ ਕਫ ਸੀਰਪ ਦੀ ਵਰਤੋਂ ਦੀ ਵੀ ਸਿਫਾਰਸ਼ ਨਹੀਂ ਕਰਦਾ ਹੈ।
WHO
ਪਿਛਲੇ ਸਾਲ ਗੈਂਬੀਆ ਅਤੇ ਉਜ਼ਬੇਕਿਸਤਾਨ ਵਿੱਚ ਖੰਘ ਦਾ ਸੀਰਪ ਪੀਣ ਨਾਲ ਕਈ ਬੱਚਿਆਂ ਦੀ ਮੌਤ ਹੋ ਗਈ ਸੀ। ਇਲਜ਼ਾਮ ਸੀ ਕਿ ਭਾਰਤ ਵਿੱਚ ਬਣਿਆ ਖਾਂਸੀ ਸਿਰਪ ਚੰਗੀ ਗੁਣਵੱਤਾ ਦਾ ਨਹੀਂ ਸੀ।
ਹੋਈਆਂ ਸੀ ਮੌਤਾਂ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਪੰਜਾਬ ਵਿੱਚ ਪਾਣੀ ਦੀਆਂ ਟੈਂਕੀਆਂ ਇੰਨੀਆਂ ਵੱਖਰੀਆਂ ਕਿਉਂ?
Learn more