8 March 2024
TV9 Punjabi
ਪਾਣੀ ਅਤੇ ਕੈਲਸ਼ੀਅਮ ਨਾਲ ਭਰਪੂਰ ਹੋਣ ਦੇ ਨਾਲ-ਨਾਲ ਦਹੀਂ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ, ਵਿਟਾਮਿਨ ਸੀ, ਬੀ6, ਬੀ, ਕੇ ਅਤੇ ਕਈ ਹੋਰ ਪੋਸ਼ਕ ਤੱਤ ਵੀ ਹੁੰਦੇ ਹਨ।
ਰੋਜ਼ਾਨਾ ਖੁਰਾਕ ਵਿੱਚ ਦਹੀਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਹੱਡੀਆਂ ਨੂੰ ਮਜ਼ਬੂਤ ਕਰਨ ਤੋਂ ਲੈ ਕੇ ਪਾਚਨ ਕਿਰਿਆ ਨੂੰ ਸੁਧਾਰਨ ਤੱਕ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ।
ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਔਰਤਾਂ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੀਆਂ ਹਨ, ਤਾਂ ਆਓ ਜਾਣਦੇ ਹਾਂ ਕਿਵੇਂ।
ਯੂਟੀਆਈ (ਯੂਰਿਨਰੀ ਟ੍ਰੈਕਟ ਇਨਫੈਕਸ਼ਨ) ਦੀ ਸਮੱਸਿਆ ਅਕਸਰ ਔਰਤਾਂ ਵਿੱਚ ਦੇਖਣ ਨੂੰ ਮਿਲਦੀ ਹੈ, ਰੋਜ਼ਾਨਾ ਇੱਕ ਕਟੋਰੀ ਦਹੀਂ ਦਾ ਸੇਵਨ ਕਰਨ ਨਾਲ ਇਸ ਤੋਂ ਰਾਹਤ ਮਿਲਦੀ ਹੈ।
ਵਾਈਟ ਡਿਸਚਾਰਜ ਦੀ ਸਮੱਸਿਆ ਵਿੱਚ ਵੀ ਰੋਜ਼ਾਨਾ ਦਹੀਂ ਦਾ ਸੇਵਨ ਲਾਭਦਾਇਕ ਮੰਨਿਆ ਜਾਂਦਾ ਹੈ ਕਿਉਂਕਿ ਦਹੀਂ ਵਿੱਚ ਪੋਸ਼ਕ ਤੱਤ ਭਰਪੂਰ ਹੋਣ ਦੇ ਨਾਲ-ਨਾਲ ਚੰਗੇ ਬੈਕਟੀਰੀਆ ਵੀ ਹੁੰਦੇ ਹਨ।
ਕੈਲਸ਼ੀਅਮ ਦੀ ਕਮੀ ਦੇ ਕਾਰਨ 30 ਤੋਂ 35 ਸਾਲ ਦੀ ਉਮਰ ਦੇ ਬਾਅਦ ਔਰਤਾਂ ਵਿੱਚ ਓਸਟੀਓਪੋਰੋਸਿਸ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ, ਦਹੀਂ ਖਾਣ ਨਾਲ ਇਸ ਤੋਂ ਬਚਾਅ ਹੁੰਦਾ ਹੈ।
ਦਹੀਂ ਦਾ ਸੇਵਨ ਤੁਹਾਡੇ ਵਾਲਾਂ, ਦੰਦਾਂ ਅਤੇ ਨਹੁੰਆਂ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਸ 'ਚ ਕੈਲਸ਼ੀਅਮ ਦੇ ਨਾਲ-ਨਾਲ ਭਰਪੂਰ ਮਾਤਰਾ 'ਚ ਪ੍ਰੋਟੀਨ ਵੀ ਹੁੰਦਾ ਹੈ।