ਸੌਣ ਦੀ ਆਦਤ ਵਿਗਾੜ ਦਿੰਦੀ ਹੈ ਯੂਰਿਕ ਐਸਿਡ ਲੈਵਲ

24 Jan 2024

TV9 Punjabi

ਜ਼ਿਆਦਾ ਪਿਊਰੀਨ ਵਾਲਾ ਭੋਜਨ ਖਾਣ ਨਾਲ ਯੂਰਿਕ ਐਸਿਡ ਵਧਦਾ ਹੈ।ਰਾਤ ਦੇ ਸਮੇਂ ਜ਼ਿਆਦਾ ਪਿਊਰੀਨ ਸਾਡੇ ਜੋੜਾਂ ਵਿੱਚ ਕ੍ਰਿਸਟਲ ਦੇ ਰੂਪ ਵਿੱਚ ਜਮ੍ਹਾ ਹੋ ਜਾਂਦੀ ਹੈ, ਜਿਸ ਨੂੰ ਯੂਰਿਕ ਐਸਿਡ ਦੀ ਸਮੱਸਿਆ ਕਿਹਾ ਜਾਂਦਾ ਹੈ।

ਪਿਊਰੀਨ ਵਾਲਾ ਭੋਜਨ

ਨਵੀਂ ਰਿਸਰਚ ਦੇ ਮੁਤਾਬਕ, ਤੁਹਾਡੀ ਸੌਣ ਦੀ ਆਦਤ ਤੁਹਾਡੇ ਯੂਰਿਕ ਐਸਿਡ ਦੇ ਪੱਧਰ ਨੂੰ ਵੀ ਪ੍ਰਭਾਵਿਤ ਕਰਦੀ ਹੈ। ਆਓ ਜਾਣਦੇ ਹਾਂ ਇਸ ਬਾਰੇ।

ਨਵੀਂ ਰਿਸਰਚ

ਯੂਰਿਕ ਐਸਿਡ ਸਾਡੇ ਸਰੀਰ ਲਈ ਦੂਜੇ ਪੌਸ਼ਟਿਕ ਤੱਤਾਂ ਵਾਂਗ ਹੀ ਜ਼ਰੂਰੀ ਹੈ, ਇਸ ਲਈ ਸਰੀਰ ਵਿੱਚ ਇਸ ਦਾ ਸੰਤੁਲਨ ਬਹੁਤ ਜ਼ਰੂਰੀ ਹੈ, ਇਸ ਦੀ ਜ਼ਿਆਦਾ ਮਾਤਰਾ ਸਮੱਸਿਆਵਾਂ ਦਾ ਕਾਰਨ ਬਣਦੀ ਹੈ।

ਯੂਰਿਕ ਐਸਿਡ

ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ ਨੂੰ ਹਾਈਪਰਯੂਰੀਸੀਮੀਆ ਕਿਹਾ ਜਾਂਦਾ ਹੈ, ਜੋ ਦੁਨੀਆ ਭਰ ਦੇ 20% ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਗਾਊਟ, ਗੰਭੀਰ ਗੁਰਦੇ ਦੀ ਬਿਮਾਰੀ ਅਤੇ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ।

ਦਿਲ ਦੀ ਬਿਮਾਰੀ

ਰਿਸਰਚ ਕਹਿੰਦੀ ਹੈ ਕਿ ਸਾਡੀ ਨੀਂਦ ਦੀ ਗੁਣਵੱਤਾ ਅਤੇ ਲਿਮਟ ਦੋਵੇਂ ਹੀ ਯੂਰਿਕ ਐਸਿਡ ਦੇ ਪੱਧਰ ਨੂੰ ਪ੍ਰਭਾਵਿਤ ਕਰਦੇ ਹਨ, ਘੱਟ ਨੀਂਦ ਲੈਣ ਨਾਲ ਯੂਰਿਕ ਐਸਿਡ ਵਧਦਾ ਹੈ।

ਨੀਂਦ

ਯੂਰਿਕ ਐਸਿਡ ਦੇ ਪੱਧਰ ਨੂੰ ਨਾਰਮਲ ਰੱਖਣ ਲਈ 7 ਘੰਟੇ ਤੋਂ ਜ਼ਿਆਦਾ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਨਾਲ ਹੀ, ਇਹ ਨੀਂਦ ਬਿਨ੍ਹਾਂ ਰੁਕਾਵਟ ਦੇ ਹੋਣੀ ਚਾਹੀਦੀ ਹੈ।

ਨੀਂਦ ਹੈ ਜ਼ਰੂਰੀ

ਹਰ ਰੋਜ਼ 10 ਵਜੇ ਸੌਣ ਦੀ ਕੋਸ਼ਿਸ਼ ਕਰੋ ਅਤੇ ਸਵੇਰੇ 6 ਵਜੇ ਤੱਕ ਸੌਣ ਦੀ ਕੋਸ਼ਿਸ਼ ਕਰੋ, ਇਸ ਤਰ੍ਹਾਂ ਤੁਹਾਡਾ ਯੂਰਿਕ ਐਸਿਡ ਨਾਰਮਲ ਰਹੇਗਾ।

ਨੀਂਦ ਕਰੋ ਪੂਰੀ

ਘਰ 'ਚ ਰੱਖੀ ਇਹ ਚੀਜ਼ਾਂ ਇੱਕ ਹਫ਼ਤੇ 'ਚ ਖ਼ਤਮ ਕਰ ਦੇਣਗੀਆਂ ਬੈਡ ਕੋਲੈਸਟ੍ਰੋਲ