03-08- 2024
TV9 Punjabi
Author: Isha
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਬਾਬਾ ਨਰਾਇਣ ਸਾਕਰ ਵਿਸ਼ਵ ਹਰੀ ਉਰਫ਼ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਅਚਾਨਕ ਭਗਦੜ ਮੱਚ ਗਈ।
ਸਤਿਸੰਗ ਦੌਰਾਨ ਮਚੀ ਭਗਦੜ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਵਿੱਚ ਸਭ ਤੋਂ ਵੱਧ ਔਰਤਾਂ ਹਨ।
ਭੋਲੇ ਬਾਬਾ ਦੇ ਸਤਿਸੰਗ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ ਹੋਏ ਸੀ। ਜਿਸ ਵਿੱਚ ਔਰਤਾਂ, ਬੱਚੇ, ਬਜ਼ੁਰਗ ਅਤੇ ਨੌਜਵਾਨ ਸਭ ਸ਼ਾਮਿਲ ਸਨ।
ਭੋਲੇ ਬਾਬਾ ਦੇ ਇੱਕ ਨਹੀਂ ਸਗੋਂ ਕਈ ਆਸ਼ਰਮ ਹਨ। ਮੈਨਪੁਰੀ ਵਿੱਚ ਉਸਦਾ ਇੱਕ ਆਸ਼ਰਮ ਵੀ ਹੈ।
ਮੈਨਪੁਰੀ ਦੇ ਹਰੀ ਨਗਰ ਵਿੱਚ ਬਾਬਾ ਦਾ ਆਸ਼ਰਮ ਕਰੀਬ 21 ਵਿੱਘੇ ਵਿੱਚ ਬਣਿਆ ਹੋਇਆ ਹੈ। ਇਸ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ।
ਰਾਜਾ ਨੇ ਕਿਹਾ 28 ਸਾਲਾਂ ਨੌਜਵਾਨ ਨੂੰ ਇੱਕ ਤਿਹਾੜ ਜੇਲ੍ਹ 'ਚ ਬੈਠੇ ਲਾਰੈਂਸ ਬਿਸ਼ਨੋਈ ਨੇ ਮਰਵਾਇਆ। ਉਸ ਨੇ ਇੰਟਰਵਿਊ ਦਿੱਤਾ ਤੇ ਮੂਸੇਵਾਲਾ ਦੇ ਪਿਤਾ ਨੂੰ ਵੀ ਮਾਰਨ ਦੀ ਧਮਕੀ ਦਿੱਤੀ।”
ਨਗਰ ਬਿਛੂਆ ਵਾਲੇ ਆਸ਼ਰਮ ਦਾ ਮੁੱਖ ਦਰਵਾਜ਼ਾ ਲਗਭਗ 20 ਫੁੱਟ ਉੱਚਾ ਹੈ। ਕੰਧ ਨੂੰ ਪਾਰ ਕਰਨਾ ਆਸਾਨ ਨਹੀਂ ਹੈ.
ਆਸ਼ਰਮ ਦੀਆਂ ਕੰਧਾਂ ਲਗਭਗ 10 ਤੋਂ 12 ਫੁੱਟ ਉੱਚੀਆਂ ਹਨ।
ਭੋਲੇ ਬਾਬਾ ਦਾ ਆਸ਼ਰਮ ਇੱਕ ਪੂਰੇ ਕਿਲੇ ਵਾਂਗ ਬਣਾਇਆ ਗਿਆ ਹੈ। ਤਾਂ ਜੋ ਬਾਹਰੋਂ ਕੋਈ ਵੀ ਵਿਅਕਤੀ ਆਸ਼ਰਮ ਦੇ ਅੰਦਰ ਕੋਈ ਵੀ ਗਤੀਵਿਧੀ ਨਾ ਦੇਖ ਸਕੇ।