ਕੌਣ ਹੈ ਵਿਨੇਸ਼ ਫੋਗਾਟ ਖਿਲਾਫ ਚੋਣ ਲੜਣ ਵਾਲੀ ਕਵਿਤਾ ਦਲਾਲ?

12-09- 2024

TV9 Punjabi

Author: Ramandeep Singh

ਹਰਿਆਣਾ ਦੇ ਜੀਂਦ ਦੀ ਜੁਲਾਨਾ ਸੀਟ ਤੋਂ ਕਾਂਗਰਸ ਨੇ ਵਿਨੇਸ਼ ਫੋਗਾਟ ਨੂੰ ਟਿਕਟ ਦਿੱਤੀ ਹੈ। ਜਦੋਂਕਿ ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਕਵਿਤਾ ਦਲਾਲ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਵਿਨੇਸ਼ ਫੋਗਟ-ਕਵਿਤਾ ਦਲਾਲ

ਵਿਨੇਸ਼ ਫੋਗਾਟ ਦਾ ਸਹੁਰਾ ਘਰ ਜੁਲਾਨਾ ਵਿੱਚ ਹੈ, ਕਵਿਤਾ ਦਲਾਲ ਦਾ ਇੱਥੇ ਨਾਨਕਾ ਘਰ ਹੈ, ਉਹ ਮਲਵੀ ਪਿੰਡ ਦੀ ਰਹਿਣ ਵਾਲੀ ਹੈ। ਕਵਿਤਾ ਦੇ ਪਿਤਾ ਸਾਬਕਾ ਪੁਲਿਸ ਅਧਿਕਾਰੀ ਸਨ।

ਕੌਣ ਹੈ ਕਵਿਤਾ ਦਲਾਲ?

ਕਵਿਤਾ ਨੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਜੁਲਾਨਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਸਨੇ ਲਾਅ ਮਾਰਟੀਨੀਅਰ ਕਾਲਜ, ਲਖਨਊ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ।

ਕਵਿਤਾ ਦੀ ਪੜ੍ਹਾਈ

ਕਵਿਤਾ ਨੇ 2022 'ਚ ਰਾਜਨੀਤੀ ਸ਼ੁਰੂ ਕੀਤੀ ਅਤੇ 'ਆਪ' 'ਚ ਸ਼ਾਮਲ ਹੋ ਗਈ। ਉਨ੍ਹਾਂ ਦੇ ਵੱਡੇ ਭਰਾ ਸੰਦੀਪ ਦਲਾਲ ਨੇ ਉਸ ਨੂੰ ਆਪਣੇ ਕਰੀਅਰ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।

ਸਾਲ 2022 ਤੋਂ ਕੀਤੀ ਸ਼ੁਰੂਆਤ

ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਕਵਿਤਾ 2017 ਤੋਂ 2021 ਤੱਕ WWE ਦਾ ਹਿੱਸਾ ਸੀ। ਉੱਥੇ ਉਹ ਸਲਵਾਰ ਕਮੀਜ਼ ਪਹਿਨ ਕੇ ਰਿੰਗ 'ਚ ਐਂਟਰੀ ਕਰਦੀ ਸੀ।

WWE ਦਾ ਹਿੱਸਾ

ਕਵਿਤਾ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ 'ਦ ਫਸਟ ਲੇਡੀ' ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਈ ਵਾਰ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

'ਦ ਫਸਟ ਲੇਡੀ'

ਕਵਿਤਾ ਨੂੰ 'ਦ ਲੇਡੀ ਖਲੀ' ਵੀ ਕਿਹਾ ਜਾਂਦਾ ਹੈ। ਕਿਉਂਕਿ ਉਨ੍ਹਾਂ ਨੇ WWE ਲਈ ਖਲੀ ਤੋਂ ਟ੍ਰੇਨਿੰਗ ਲਈ ਹੈ। ਉਨ੍ਹਾਂ ਨੇ ਵੇਟਲਿਫਟਿੰਗ ਵਿੱਚ ਏਸ਼ਿਆਈ ਖੇਡਾਂ ਦੇ 75 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਵੀ ਜਿੱਤਿਆ ਹੈ।

ਲੇਡੀ ਖਲੀ

ਕਵਿਤਾ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਤੀ ਗੌਰਵ ਤੋਮਰ ਇੱਕ ਵਾਲੀਬਾਲ ਖਿਡਾਰੀ ਹੈ। ਦੋਵਾਂ ਦਾ ਇਕ ਬੇਟਾ ਅਭਿਜੀਤ ਵੀ ਹੈ, ਜਿਸ ਦੀ ਉਮਰ 12 ਸਾਲ ਹੈ।

ਸਾਲ 2009 ਵਿੱਚ ਵਿਆਹ 

ਦੱਸਿਆ ਜਾ ਰਿਹਾ ਹੈ ਕਿ ਕਵਿਤਾ ਦਲਾਲ ਦੀਆਂ ਪ੍ਰਾਪਤੀਆਂ ਅਤੇ ਜੀਵਨ 'ਤੇ ਇਕ ਫਿਲਮ ਬਣਨ ਜਾ ਰਹੀ ਹੈ, ਜਿਸ ਲਈ ਉਨ੍ਹਾਂ ਨੇ ਇਕਰਾਰਨਾਮਾ ਵੀ ਸਾਈਨ ਕੀਤਾ ਹੈ।

ਇੱਕ ਫਿਲਮ ਬਣਨ ਜਾ ਰਹੀ

ਗਣੇਸ਼ ਵਿਸਰਜਨ ਦੇ ਮੌਕੇ 'ਤੇ ਗਲਤੀ ਨਾਲ ਵੀ ਨਾ ਕਰੋ ਇਹ ਗਲਤੀਆਂ