ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਵੋਟਿੰਗ ਅੱਜ

05-10- 2024

TV9 Punjabi

Author: Isha Sharma

ਹਰਿਆਣਾ 'ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। 90 ਵਿਧਾਨ ਸਭਾ ਸੀਟਾਂ ਲਈ 1 ਫੇਸ ਵਿੱਚ ਵੋਟਿੰਗ ਹੋ ਰਹੀ ਹੈ। 

90 ਵਿਧਾਨ ਸਭਾ ਸੀਟਾਂ

Pic Credit: PTI , X

ਹਰਿਆਣਾ ਵਿੱਚ 2 ਕਰੋੜ ਤੋਂ ਵੱਧ ਵੋਟਰ ਵੋਟਿੰਗ ਵਿੱਚ ਹਿੱਸਾ ਲੈ ਰਹੇ ਹਨ। ਇਸ ਵਾਰ ਕਾਫੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।

ਦਿਲਚਸਪ ਮੁਕਾਬਲਾ

'ਆਪ', ਇਨੈਲੋ-ਬਸਪਾ ਅਤੇ ਜੇਜੇਪੀ-ਏਐਸਪੀ ਦੇ ਉਮੀਦਵਾਰਾਂ ਦੀ ਵੀ ਕਿਸਮਤ EVM ਵਿੱਚ ਕੈਦ ਹੋਵੇਗੀ। 

EVM

ਸੂਬੇ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਵੋਟ ਪਾਈ। ਖੱਟਰ ਸਵੇਰੇ 7 ਵਜੇ ਕਰਨਾਲ ਦੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਉਣ ਲਈ ਪਹੁੰਚੇ।

ਮਨੋਹਰ ਲਾਲ ਖੱਟਰ 

ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਉਚਾਨਾ ਕਲਾਂ ਸੀਟ ਤੋਂ ਜੇਜੇਪੀ ਉਮੀਦਵਾਰ ਦੁਸ਼ਯੰਤ ਚੌਟਾਲਾ ਪਤਨੀ ਅਤੇ ਮਾਂ ਨਾਲ ਸਿਰਸਾ ਦੇ ਇੱਕ ਪੋਲਿੰਗ ਬੂਥ 'ਤੇ ਪਹੁੰਚੇ। 

ਦੁਸ਼ਯੰਤ ਚੌਟਾਲਾ

ਕੁਲਦੀਪ ਬਿਸ਼ਨੋਈ, ਉਨ੍ਹਾਂ ਦੇ ਪੁੱਤਰ ਭਵਿਆ ਬਿਸ਼ਨੋਈ ਅਤੇ ਉਨ੍ਹਾਂ ਦੀ ਪਤਨੀ ਨੇ ਵੋਟ ਪਾਈ। ਭਵਿਆ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਹਨ। 

ਭਵਿਆ ਬਿਸ਼ਨੋਈ 

ਜੁਲਾਨਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਆਪਣੀ ਵੋਟ ਪਾਉਣ ਲਈ ਚਰਖੀ ਦਾਦਰੀ ਦੇ ਪੋਲਿੰਗ ਬੂਥ 'ਤੇ ਪਹੁੰਚੀ।

ਵਿਨੇਸ਼ ਫੋਗਾਟ

ਹੁੱਡਾ ਵੋਟਾਂ ਵਾਲੇ ਦਿਨ ਭਾਜਪਾ ਦਾ ਧੰਨਵਾਦ ਕਿਉਂ ਕਰ ਰਹੇ ਹਨ, ਉਨ੍ਹਾਂ ਦਾ ਮੁੱਖ ਮੁੱਦਾ ਵੀ ਦੱਸਿਆ