ਹਰਪਾਲ ਚੀਮਾ, ਰਾਜਾ ਵੜਿੰਗ, ਹਰਸਿਮਰਤ ਸਮੇਤ ਪੰਜਾਬ ਦੇ ਲੋਕ ਬਜਟ ਤੋਂ ਨਿਰਾਸ਼, ਸੁਨੀਲ ਜਾਖੜ ਨੇ ਕੀਤਾ ਬਚਾਅ

1 Feb 2024

TV9 Punjabi

ਰਾਹਤ ਦੀ ਆਸ ਲਾਈ ਬੈਠੇ ਲੁਧਿਆਣਾ ਦੇ ਉੱਦਮੀਆਂ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਜਟ ਪਸੰਦ ਨਹੀਂ ਆਇਆ।  ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ ਅਤੇ ਲੱਗਦਾ ਸੀ ਕਿ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਕੋਈ ਵੱਡਾ ਤੋਹਫਾ ਦੇਵੇਗੀ ਪਰ ਪਿਛਲੇ ਚਾਰ ਸਾਲਾਂ ਦੇ ਬਜਟ ਵਾਂਗ ਇਸ ਵਾਰ ਵੀ ਕੁਝ ਖਾਸ ਨਹੀਂ ਮਿਲਿਆ।

ਲੁਧਿਆਣੇ ਦੇ ਕਾਰੋਬਾਰੀਆਂ ਦੀ ਪ੍ਰਤਿਕਿਰਿਆ

ਇਸ ਸੰਬਧੀ ਜਿਥੇ ਅੰਮ੍ਰਿਤਸਰ ਵਾਸੀਆ ਨੇ ਇਸ ਬਜਟ ਨੂੰ ਅਧੂਰਾ ਦਸਿਆ। ਪਰ ਉਥੇ ਹੀ ਸਮਾਜ ਸੇਵਕ ਪਵਨ ਸ਼ਰਮਾ ਵਲੋ ਇਸ ਬਜਟ ਤੇ ਆਪਣੀ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਇਹ ਬਜਟ ਸਿਰਫ ਤਿੰਨ ਮਹੀਨੇ ਦੀ ਸਰਕਾਰ ਦੀ ਟਰਨਓਵਰ ਨੂੰ ਲੈ ਕੇ ਅਧਾ ਅਧੂਰਾ ਪੇਸ਼ ਕੀਤਾ ਹੈ।

ਅੰਮ੍ਰਿਤਸਰ ਵਾਸੀਆਂ ਨੇ ਕੀ ਕਿਹਾ

ਉੱਥੇ ਹੀ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਭਾਜਪਾ ਸਰਕਾਰ ਵੱਲੋਂ ਜਿਹੜਾ ਰਾਮ ਮੰਦਿਰ ਬਣਾਇਆ ਗਿਆ ਹੈ ਓਸਨੂੰ ਲੈਕੇ ਅਸੀ ਸਾਰੇ ਦੇਸ਼ ਵਾਸੀ ਨਰਿੰਦਰ ਮੋਦੀ ਦੇ ਨਾਲ ਹਾਂ।

ਬਾਕੀ ਸ਼ਹਿਰ ਵਾਸੀ ਨੇ ਕਹੀ ਇਹ ਗੱਲ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਵਾਰ ਪੇਸ਼ ਕੀਤੇ ਗਏ ਬਜਟ ਨੂੰ ਪੂਰੀ ਤਰ੍ਹਾਂ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਪੰਜਾਬ ਲਈ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਸੀ ਕਿ ਪੰਜਾਬ ਦਾ ਪੈਸਾ ਵੀ ਜਾਰੀ ਹੋਵੇਗਾ ਪਰ ਇਸ ਵਾਰ ਜਾਰੀ ਨਹੀਂ ਹੋਇਆ।

ਹਰਪਾਲ ਚੀਮਾ

ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਬਜਟ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਜਟ ਵਿੱਚ ਹੰਕਾਰ ਦੀ ਬੂ ਆ ਰਹੀ ਹੈ।

ਹਰਸਿਮਰਤ ਕੌਰ

ਪੰਜਾਬ ਕਾਂਗਰੇਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਿਹਾ ਹੈ ਕਿ ਬਜਟ ਪੰਜਾਬ ਵਾਸੀਆਂ ਲਈ ਕੁਝ ਨਹੀਂ ਲੈ ਕੇ ਆਇਆ ਹੈ ਅਤੇ ਉਨ੍ਹਾਂ ਨੇ ਇਸ ਬਜਟ ਨੂੰ ਜ਼ੀਰੋ ਨੰਬਰ ਦਿੱਤਾ ਹੈ।

ਰਾਜਾ ਵੜਿੰਗ

ਬਜਟ ਨੂੰ ਲੈ ਕੇ ਜਾਖੜ ਨੇ ਕਿਹਾ ਕਿ ਅੱਜ ਇਹ ਦੇਖਣਾ ਚਾਹੀਦਾ ਹੈ ਕਿ ਇਹ ਬਜਟ ਦੇਸ਼ ਲਈ ਹੈ ਨਾ ਕਿ ਵੋਟਾਂ ਲਈ, ਜਿਸ ਵਿੱਚ ਚੋਣਾਂ ਤੋਂ ਪਹਿਲਾਂ ਇਹ ਬਜਟ ਹਮੇਸ਼ਾ ਰੇਵੜੀ ਵਾਲਾ ਹੁੰਦਾ ਹੈ, ਜਿਸ ਵਿੱਚ ਜਦੋਂ ਸਰਕਾਰ ਕੰਮ ਨਹੀਂ ਕਰਦੀ ਤਾਂ ਇਸ ਤੋਂ ਬਾਅਦ ਬਚਣ ਦਾ ਇੱਕੋ ਇੱਕ ਰਸਤਾ ਹੁੰਦਾ ਹੈ ਉਹ ਹੈ ਲਾਲਚ ਦਾ। ਪਰ ਜਿਸ ਤਰੀਕੇ ਨਾਲ ਇਹ ਬਜਟ ਪੇਸ਼ ਕੀਤਾ ਗਿਆ ਹੈ, ਇਹ ਦੇਸ਼ ਦੇ ਭਵਿੱਖ ਲਈ ਹੈ।

ਸੁਨੀਲ ਜਾਖੜ

ਇੱਕ ਕਰੋੜ ਟੈਕਸ ਦਾਤਾਵਾਂ ਨੂੰ ਕਿਵੇਂ ਹੋਵੇਗਾ ਫਾਇਦਾ? ਪਤਾ ਹੈ