ਰੋਹਿਤ ਨੇ ਮੁੰਬਈ 'ਚ ਪੰਡਯਾ ਨੂੰ WC ਟਰਾਫੀ ਦਿੱਤੀ ਅਤੇ ਫਿਰ...

04-07- 2024

TV9 Punjabi

Author: Ramandeep Singh

ਟੀ-20 ਵਿਸ਼ਵ ਕੱਪ 2024 ਦੀ ਟਰਾਫੀ ਹੁਣ ਦਿੱਲੀ ਦੇ ਰਸਤੇ ਮੁੰਬਈ ਪਹੁੰਚ ਗਈ ਹੈ।

ਟੀਮ ਇੰਡੀਆ ਮੁੰਬਈ ਪਹੁੰਚ ਗਈ

Pic Credit: AFP/PTI/ANI/X/Getty Images/Instagram

ਮੁੰਬਈ ਏਅਰਪੋਰਟ 'ਤੇ ਟੀਮ ਇੰਡੀਆ ਦੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਖਿਡਾਰੀਆਂ ਦਾ ਨਿੱਘਾ ਸੁਆਗਤ

ਮੁੰਬਈ ਏਅਰਪੋਰਟ ਤੋਂ ਨਿਕਲਦੇ ਸਮੇਂ ਟੀ-20 ਵਿਸ਼ਵ ਕੱਪ ਦੀ ਟਰਾਫੀ ਰੋਹਿਤ ਸ਼ਰਮਾ ਦੀ ਬਜਾਏ ਹਾਰਦਿਕ ਪੰਡਯਾ ਦੇ ਹੱਥਾਂ 'ਚ ਸੀ।

ਪੰਡਯਾ ਦੇ ਹੱਥਾਂ 'ਚ ਟਰਾਫੀ

ਹਾਰਦਿਕ ਪੰਡਯਾ ਨੇ ਟੀ-20 ਵਿਸ਼ਵ ਕੱਪ ਦੀ ਟਰਾਫੀ ਚੁੱਕ ਕੇ ਪ੍ਰਸ਼ੰਸਕਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਮੁੰਬਈ ਪਹੁੰਚ ਕੇ ਉਹ ਕਾਫੀ ਖੁਸ਼ ਨਜ਼ਰ ਆਏ।

ਪੰਡਯਾ ਦਾ ਅੰਦਾਜ਼

ਹਾਰਦਿਕ ਪੰਡਯਾ ਨੇ ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਟ੍ਰੋਲ ਕੀਤਾ ਗਿਆ।

IPL 2024 ਵਿੱਚ ਟ੍ਰੋਲ ਹੋਏ

ਹਾਰਦਿਕ ਪੰਡਯਾ ਨੇ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 8 ਮੈਚਾਂ ਵਿੱਚ 144 ਦੌੜਾਂ ਬਣਾਈਆਂ ਅਤੇ 11 ਵਿਕਟਾਂ ਵੀ ਲਈਆਂ।

ਟੀ-20 ਵਿਸ਼ਵ ਕੱਪ 'ਚ ਜ਼ਬਰਦਸਤ ਪ੍ਰਦਰਸ਼ਨ

PM ਮੋਦੀ ਨੇ T20 ਵਿਸ਼ਵ ਕੱਪ ਟਰਾਫੀ ਨੂੰ ਕਿਉਂ ਨਹੀਂ ਛੂਹਿਆ?