ਪਹਿਲੀ ਪਾਤਸ਼ਾਹੀ ਦੇ ਕਿੰਨੇ ਨਾਂ? 1 ਨਹੀਂ 14 ਨਾਵਾਂ ਨਾਲ ਜਾਣਦੀ ਹੈ ਦੁਨੀਆਂ 

04-11- 2025

TV9 Punjabi

Author:Yashika.Jethi

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਅਤੇ ਦੁਨੀਆ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿੱਥੇ ਭਾਰਤ ਵਿੱਚ ਉਨ੍ਹਾਂ ਨੂੰ ਗੁਰੂ ਨਾਨਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਦੁਨੀਆ ਭਰ ਵਿੱਚ ਕੁੱਲ 14 ਨਾਵਾਂ ਨਾਲ ਜਾਣਿਆ ਜਾਂਦਾ ਹੈ।

ਪ੍ਰਕਾਸ਼ ਪੁਰਬ 

ਗੁਰੂ ਨਾਨਕ ਦੇਵ ਜੀ ਇਕ ਮਹਾਨ ਅਧਿਆਤਮਿਕ ਚਿੰਤਕ ਅਤੇ ਸਮਾਜ ਸੁਧਾਰਕ ਸਨ। ਜਿਨ੍ਹਾਂ ਨੇ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਜਾ ਕੇ ਮਨੁੱਖਤਾ ਦਾ ਪ੍ਰਚਾਰ ਕੀਤਾ। ਕਿਹਾ ਜਾਂਦਾ ਹੈ ਕਿ ਉਹ ਜਿੱਥੇ ਵੀ ਗਏ, ਨਵੇਂ ਨਾਂ ਮਿਲਣ ਦੇ ਨਾਲ-ਨਾਲ ਇਤਿਹਾਸਕ ਗੁਰਦੁਆਰੇ ਵੀ ਅੱਜ ਵੀ ਉੱਥੇ ਹੀ ਬਣੇ ਹੋਏ ਹਨ।

ਅਧਿਆਤਮਿਕ ਚਿੰਤਕ ਅਤੇ ਸਮਾਜ ਸੁਧਾਰਕ

ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਦੇ "ਰਾਇ ਭੋਇ ਦੀ ਤਲਵੰਡੀ" ਵਿੱਚ ਹੋਇਆ ਸੀ। ਜਿਸ ਨੂੰ ਅੱਜ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੂੰ ਦੁਨੀਆ ਦੇ 10 ਤੋਂ ਵੱਧ ਦੇਸ਼ਾਂ ਵਿੱਚ 14 ਨਾਵਾਂ ਨਾਲ ਬੁਲਾਇਆ ਜਾਂਦਾ ਹੈ।

ਨਨਕਾਣਾ ਸਾਹਿਬ 

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦਾ ਭਲਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਕਈ ਨਾਵਾਂ ਨਾਲ ਬੁਲਾਇਆ ਜਾਣ ਲੱਗਾ। ਭਾਰਤ ਵਿੱਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਨਾਨਕ ਸਾਹਿਬ ਕਿਹਾ ਜਾਂਦਾ ਹੈ।

ਕਈ ਨਾਵਾਂ ਨਾਲ ਬੁਲਾਇਆ ਜਾਣ ਲੱਗਾ

ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਨਾਨਕ ਅਤੇ ਨਾਨਕ ਸ਼ਾਹ ਕਿਹਾ ਜਾਂਦਾ ਹੈ। ਜਦੋਂ ਕਿ ਤਿੱਬਤ ਵਿੱਚ ਉਸਨੂੰ ਨਾਨਕ ਲਾਮਾ ਕਿਹਾ ਜਾਂਦਾ ਸੀ, ਰੂਸ ਵਿੱਚ ਉਹ ਨਾਨਕ ਕਾਮਦਾਰ ਦੇ ਨਾਮ ਨਾਲ ਮਸ਼ਹੂਰ ਹੋਇਆ।

  ਬਾਬਾ ਨਾਨਕ ਅਤੇ ਨਾਨਕ ਸ਼ਾਹ

ਉਹ ਨੇਪਾਲ ਵਿੱਚ ਨਾਨਕ ਰਿਸ਼ੀ, ਭੂਟਾਨ ਅਤੇ ਸਿੱਕਮ ਵਿੱਚ ਨਾਨਕ ਰਿਪੋਚੀਆ, ਸ੍ਰੀਲੰਕਾ ਵਿੱਚ ਨਾਨਕਚਾਰੀਆ, ਰੂਸ ਵਿੱਚ ਨਾਨਕ ਕਾਮਦਾਰ, ਚੀਨ ਵਿੱਚ ਬਾਬਾ ਫੂਸਾ, ਇਰਾਕ ਵਿੱਚ ਨਾਨਕ ਪੀਰ, ਮਿਸਰ ਵਿੱਚ ਨਾਨਕ ਵਲੀ ਅਤੇ ਸਾਊਦੀ ਅਰਬ ਵਿੱਚ ਪ੍ਰਥਮ ਪਾਤਸ਼ਾਹੀ ਵਲੀ ਹਿੰਦ ਵਜੋਂ ਜਾਣੇ ਜਾਂਦੇ ਹਨ।

ਬਾਬੇ ਨਾਨਕ ਦੇ 14 ਨਾਂ

ਪਿਤਾ ਨੇ ਦਿੱਤੇ ਪੈਸੇ ਤਾਂ ਬਾਬੇ ਨਾਨਕ ਨੇ ਕਿਵੇਂ ਕੀਤਾ ਸੱਚਾ ਸੌਦਾ ?