ਗੁਰੂ ਨਗਰੀ ਅੰਮ੍ਰਿਤਸਰ ਸਾਹਿਬ 'ਚ ਕਾਂਗਰਸ ਆਪਣੀ ਸੀਟ ਬਚਾਉਣ ਵਿੱਚ ਰਹੀ ਕਾਮਯਾਬ

04-June-2024

TV9 Punjabi

Author: Jarnail Singh

ਬੇਸ਼ੱਕ ਇਸ ਵਾਰ ਪੋਲਿੰਗ ਪਿਛਲੀ ਵਾਰ ਨਾਲੋਂ ਘੱਟ ਰਹੀ ਸੀ ਪਰ ਫਿਰ ਵੀ ਵੋਟਰਾਂ ਨੇ ਔਜਲਾ ਦੇ ਹੱਕ ਵਿੱਚ ਫੈਸਲਾ ਸੁਣਾਇਆ। 

ਫੈਸਲਾ

ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ 2 ਲੱਖ 55 ਹਜ਼ਾਰ 181 ਵੋਟਾਂ ਮਿਲੀਆਂ। 

ਗੁਰਜੀਤ ਸਿੰਘ ਔਜਲਾ

2024 ਦੀਆਂ ਚੋਣਾਂ ਵਿੱਚ ਜਿੱਤ ਨਾਲ ਉਹਨਾਂ ਨੇ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਜਿੱਤ ਦੀ ਹੈਟ੍ਰਿਕ ਵੀ ਵੀ ਲਗਾਈ। 

ਅੰਮ੍ਰਿਤਸਰ ਲੋਕ ਸਭਾ ਸੀਟ

ਔਜਲਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨਾਲ ਸੀ। ਉਹਨਾਂ ਨੂੰ 2 ਲੱਖ 14 ਹਜ਼ਾਰ 880 ਵੋਟਾਂ ਮਿਲੀਆਂ। 

ਕਿੰਨਾ ਨਾਲ ਸੀ ਮੁਕਾਬਲਾ ?

ਜਦੋਂ ਕਿ ਤੀਜੇ ਨੰਬਰ ਰਹੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 2 ਲੱਖ 7 ਹਜ਼ਾਰ 205 ਵੋਟਾਂ ਮਿਲੀਆਂ। ਔਜਲਾ 40 ਹਜ਼ਾਰ 301 ਵੋਟਾਂ ਨਾਲ ਚੋਣ ਜਿੱਤੇ।

ਤਰਨਜੀਤ ਸਿੰਘ ਸੰਧੂ

ਔਜਲਾ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਇੱਕ ਕੌਂਸਲਰ ਵਜੋਂ ਕੀਤੀ। ਇਸ ਤੋਂ ਬਾਅਦ ਉਹ ਲਗਾਤਾਰ ਕਾਂਗਰਸ ਪਾਰਟੀ ਲਈ ਕੰਮ ਕਰਦੇ ਰਹੇ। 

ਕਿਵੇਂ ਰਿਹਾ ਸਿਆਸੀ ਸਫ਼ਰ

51 ਸਾਲਾਂ ਦੇ ਗੁਰਜੀਤ ਸਿੰਘ ਔਜਲਾ ਨੇ ਗ੍ਰੈਜੂਏਸ਼ਨ ਤੱਕ ਪੜਾਈ ਕੀਤੀ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਅਨੁਸਾਰ ਉਹਨਾਂ ਖਿਲਾਫ਼ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ।  

ਕਿੰਨੇ ਪੜ੍ਹੇ ਹਨ ਔਜਲਾ ?

ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਚੁਣੇ ਗਏ ਸਾਂਸਦ, ਮਿਲੀ ਵੱਡੀ ਜਿੱਤ