ਗੋਆ ਜਮੀਨ ਮਾਮਲੇ ‘ਚ ਸਾਬਕਾ CM ਚੰਨੀ ਤੋਂ ਹੋ ਸਕਦੀ ਹੈ ਪੁੱਛਗਿੱਛ! ਵਿਜੀਲੈਂਸ਼ ਮੁੜ ਕਰ ਸਕਦਾ ਕਾਰਵਾਈ

1 Mar 2024

TV9Punjabi

ਪੰਜਾਬ ‘ਚ ਹੁਣ ਸਰਕਾਰ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਸ਼ਿਕੰਜਾ ਕੱਸ ਸਕਦੀ ਹੈ। 

ਵਿਜੀਲੈਂਸ ਦਾ ਸ਼ਿਕੰਜਾ

ਇਹ ਕਿਆਸ ਲਗਾਏ ਜਾ ਰਹੇ ਹਨ ਕਿ ਗੋਆ ‘ਚ ਪੰਜਾਬ ਦੀ 8.92 ਏਕੜ ਜ਼ਮੀਨ ਨਿੱਜੀ ਕੰਪਨੀ ਨੂੰ ਲੀਜ਼ ‘ਤੇ ਦੇਣ ਦੇ ਮਾਮਲੇ ‘ਚ ਵਿਜੀਲੈਂਸ ਉਨ੍ਹਾਂ ਤੋਂ ਮੁੜ ਪੁੱਛਗਿੱਛ ਸਕਦੀ ਹੈ। 

ਜਮੀਨ ਲੀਜ਼ 'ਤੇ ਦੇਣ ਦਾ ਮਾਮਲਾ

ਇਸ ਗੱਲ ਦਾ ਸੰਕੇਤ ਖੁਦ ਸੀਐਮ ਮਾਨ ਨੇ ਦਿੱਤਾ ਹੈ। ਮੁੱਖ ਮੰਤਰੀ ਨੇ ਪ੍ਰੈਸ ਕਾਨਫੰਰਸ ‘ਚ ਕਿਹਾ ਹੈ ਕਿ ਜਿਸ ਕਿਸੇ ਨੇ ਵੀ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ ਉਨ੍ਹਾਂ ਦੀ ਸਰਕਾਰ ਕਿਸੇ ਨੂੰ ਮੁਆਫ਼ ਨਹੀਂ ਕਰੇਗੀ।

ਸੀਐਮ ਮਾਨ ਨੇ ਖੁਦ ਦਿੱਤਾ ਸੰਕੇਤ

ਨਾਲ ਹੀ ਸੀਐਮ ਮਾਨ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੇ ਖੁਲਾਸੇ ਕੀਤੇ ਜਾਣਗੇ। ਜਿਸ ਤੋਂ ਪਤਾ ਲੱਗ ਸਕੇਗਾ ਕਿ ਪੰਜਾਬ ਦੇ ਲੀਡਰਾਂ ਨੇ ਕਿਵੇਂ ਸਰਕਾਰੀ ਖਜ਼ਾਨੇ ਚ ਲੁੱਟ ਮਚਾਈ ਹੈ। 

ਹੋਣਗੇ ਵੱਡੇ ਖੁਲਾਸੇ

ਕਾਂਗਰੇਸ ਨੇ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਜਿਸ ਦੇ ਚੱਲਦੇ ਉਹ 3 ਮਹੀਨੇ ਤੱਕ ਸੂਬੇ ਦੇ ਮੁੱਖ ਮੰਤਰੀ ਰਹੇ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਗੋਆ ‘ਚ ਪੰਜਾਬ ਸਰਕਾਰ ਦੀ 8.92 ਕਰੋੜ ਏਕੜ ਜ਼ਮੀਨ ਨੂੰ 1.13 ਲੱਖ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਲੀਜ਼ ‘ਤੇ ਦਿੱਤੀ ਸੀ।

ਚਰਨਜੀਤ ਸਿੰਘ ਚੰਨੀ ਦਾ 3 ਮਹੀਨੇ ਦਾ ਕਾਰਜਕਾਲ

ਇੱਕ ਪਾਸੇ ਲੋਕ ਸਭਾ ਚੋਣਾਂ 2024 ਨੇੜੇ ਆ ਰਹੀਆਂ ਹਨ, ਦੂਜੇ ਪਾਸੇ ਸੂਬਾ ਸਰਕਾਰ ਪੂਰੀ ਤਰ੍ਹਾਂ ਵਿਰੋਧੀ ਪਾਰਟੀਆਂ ‘ਤੇ ਹਾਵੀ ਹੋ ਗਈ ਹੈ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਕਾਰਨ ਸਾਰੀਆਂ ਪਾਰਟੀਆਂ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ ਤੇ ਦੂਜੇ ਪਾਸੇ ਸਰਕਾਰ ਉਨ੍ਹਾਂ ਪ੍ਰਤੀ ਹਮਲਾਵਰ ਮੂਡ ਵਿੱਚ ਨਜ਼ਰ ਆ ਰਹੀ ਹੈ।

ਸਰਕਾਰ ਦਾ ਵਿਰੋਧੀ ਪਾਰਟੀਆਂ ‘ਤੇ ਹਮਲਾ

ਭਲਕੇ ਪੰਜਾਬ ਦੇ ਦੌਰੇ ‘ਤੇ ਅਰਵਿੰਦ ਕੇਜਰੀਵਾਲ, 150 ਮੁਹੱਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ