15-10- 2024
TV9 Punjabi
Author: Isha Sharma
ਮ੍ਰਿਣਾਲ ਨੇ ਬਨਾਰਸੀ ਸਾੜ੍ਹੀ ਨੂੰ ਕੰਟਰਾਸਟ ਬਲਾਊਜ਼ ਡਿਜ਼ਾਈਨ ਨਾਲ ਪਹਿਨਿਆ ਹੋਇਆ ਹੈ। ਸਟਾਈਲਿਸ਼ ਝੁਮਕੀ ਅਤੇ ਬਨ ਹੇਅਰਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।
Pic Credit: Instagram
ਇਸ ਅਨਾਰਕਲੀ ਸੂਟ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅੱਜਕੱਲ੍ਹ ਅਜਿਹੇ ਪ੍ਰਿੰਟਿਡ ਅਨਾਰਕਲੀ ਸੂਟ ਟ੍ਰੈਂਡ ਵਿੱਚ ਹਨ। ਅਦਾਕਾਰਾ ਦਾ ਇਹ ਲੁੱਕ ਦੀਵਾਲੀ ਲਈ ਪਰਫੈਕਟ ਹੋਵੇਗਾ।
ਮ੍ਰਿਣਾਲ ਨੇ ਚਿੱਟੇ ਰੰਗ ਦਾ ਧੋਤੀ ਸਟਾਈਲ ਸੂਟ ਪਾਇਆ ਹੋਇਆ ਹੈ। ਅੱਜਕੱਲ੍ਹ ਇਹ ਕਾਫੀ ਟ੍ਰੈਂਡ ਵਿੱਚ ਹੈ। ਦੀਵਾਲੀ 'ਤੇ ਤੁਸੀਂ ਧੋਤੀ ਸਟਾਈਲ ਦਾ ਸੂਟ ਟ੍ਰਾਈ ਕਰ ਸਕਦੇ ਹੋ।
ਅਦਾਕਾਰਾ ਨੇ ਬਨਾਰਸੀ ਸਟਾਈਲ ਵਿੱਚ ਸ਼ਰਾਰਾ ਸੂਟ ਨਾਲ ਇੱਕ ਭਾਰੀ ਦੁਪੱਟਾ ਕੈਰੀ ਕੀਤਾ ਹੈ। ਦੀਵਾਲੀ 'ਤੇ ਤੁਸੀਂ ਸ਼ਰਾਰਾ ਸੂਟ ਵੀ ਪਹਿਨ ਸਕਦੇ ਹੋ।
ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਡਬਲ ਸ਼ੇਡ ਸੀਕਵੈਂਸ ਵਰਕ ਸਾੜ੍ਹੀ ਪਹਿਨੀ ਹੈ ਜਿਸ ਨਾਲ ਸਟਾਈਲਿਸ਼ ਬਲਾਊਜ਼ ਡਿਜ਼ਾਈਨ ਚੁਣਿਆ ਹੈ।
ਅਭਿਨੇਤਰੀ ਦੇ ਇਸ ਲੁੱਕ ਤੋਂ ਨੌਜਵਾਨ ਕੁੜੀਆਂ ਆਈਡੀਆ ਲੈ ਸਕਦੀਆਂ ਹਨ। ਮ੍ਰਿਣਾਲ ਨੇ ਕਾਲੇ ਰੰਗ ਦੀ ਪ੍ਰਿੰਟਿਡ ਸਾੜੀ ਪਾਈ ਹੋਈ ਹੈ। ਤੁਸੀਂ ਅਜਿਹੀ ਸਟਾਈਲਿਸ਼ ਪ੍ਰਿੰਟਿਡ ਸਾੜੀ ਟ੍ਰਾਈ ਕਰ ਸਕਦੇ ਹੋ।
ਮ੍ਰਿਣਾਲ ਨੇ ਪਿੰਕ ਕਲਰ ਦਾ ਫਲੋਰਲ ਪ੍ਰਿੰਟ ਸੂਟ ਪਾਇਆ ਹੋਇਆ ਹੈ। ਦੀਵਾਲੀ ਦੇ ਮੌਕੇ 'ਤੇ ਤੁਸੀਂ ਫਲੋਰਲ ਪ੍ਰਿੰਟ ਅਨਾਰਕਲੀ ਸੂਟ ਵੀ ਟ੍ਰਾਈ ਕਰ ਸਕਦੇ ਹੋ।