ਗੰਭੀਰ ਨੇ ਕੋਹਲੀ ਨੂੰ ਕਰੋੜਾਂ ਲੋਕਾਂ ਦੇ ਸਾਹਮਣੇ ਸੁਣਾਇਆ

29 Oct 2023

TV9 Punjabi

ਵਿਸ਼ਵ ਕੱਪ-2023 ਦਾ 29ਵਾਂ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਵਿਸ਼ਵ ਕੱਪ ਦਾ 29ਵਾਂ ਮੈਚ

ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 229 ਦੌੜਾਂ ਬਣਾਈਆਂ। ਟੀਮ ਇੰਡੀਆ ਦੀ ਪਾਰੀ ਦੌਰਾਨ ਅਨੁਭਵੀ ਕ੍ਰਿਕਟਰ ਗੌਤਮ ਗੰਭੀਰ ਕੁਮੈਂਟਰੀ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਬਿਨਾਂ ਨਾਮ ਲਏ ਵਿਰਾਟ ਕੋਹਲੀ 'ਤੇ ਨਿਸ਼ਾਨਾ ਸਾਧਿਆ।

ਭਾਰਤ ਨੇ 229 ਦੌੜਾਂ ਬਣਾਈਆਂ

230 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਹਾਲਤ ਵਿਗੜ ਗਈ। ਇੰਗਲੈਂਡ ਦੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅ੍ੱਗੇ ਟਿੱਕ ਨਹੀਂ ਸਕੀ ਅਤੇ ਪੂਰੀ ਟੀਮ 34.5 ਓਵਰਾਂ 'ਚ 129 ਦੌੜਾਂ 'ਤੇ ਢੇਰ ਹੋ ਗਈ।

ਭਾਰਤ ਦੀ  ਜਿੱਤ

ਗੰਭੀਰ ਨੇ ਕਿਹਾ, ਪ੍ਰਸ਼ੰਸਕਾਂ ਅਤੇ ਪ੍ਰਸਾਰਕਾਂ ਦੇ ਉਲਟ, ਰੋਹਿਤ ਸ਼ਰਮਾ ਨੂੰ ਅੰਕੜਿਆਂ ਦਾ ਜਨੂੰਨ ਨਹੀਂ ਹੈ, ਉਹ ਉਨ੍ਹਾਂ ਪਾਰੀਆਂ ਨਾਲ ਜਵਾਬ ਦੇ ਰਿਹਾ ਹੈ ਅਤੇ ਅਜਿਹਾ ਹੀ ਇੱਕ ਨੇਤਾ ਕਰਦਾ ਹੈ।

ਗੰਭੀਰ ਨੇ ਕੀ ਕਿਹਾ?

ਗੰਭੀਰ ਨੇ ਕਿਹਾ ਕਿ ਜੇਕਰ ਰੋਹਿਤ ਆਪਣੇ ਲਈ ਖੇਡਦਾ ਤਾਂ ਉਹ ਆਪਣੇ ਕਰੀਅਰ 'ਚ 40 ਤੋਂ 45 ਸੈਂਕੜੇ ਲਗਾ ਲੈਂਦਾ। ਉਨ੍ਹਾਂ ਕਿਹਾ ਕਿ ਕੋਈ ਵੀ ਪੀਆਰ ਜਾਂ ਮਾਰਕੀਟਿੰਗ ਕਿਸੇ ਵੀ ਖਿਡਾਰੀ ਦੀ ਮਦਦ ਨਹੀਂ ਕਰ ਸਕਦੀ।

ਗੰਭੀਰ ਦਾ ਵੱਡਾ ਬਿਆਨ

ਗੌਤਮ ਗੰਭੀਰ ਨੇ ਰੋਹਿਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਖਿਡਾਰੀ ਆਪਣੀ ਟੀਮ ਦੀ ਅੱਗੇ ਵਧ ਕੇ ਅਗਵਾਈ ਕਰ ਰਿਹਾ ਹੈ। ਗੰਭੀਰ ਦੇ ਇਸ ਬਿਆਨ ਦਾ ਨਿਸ਼ਾਨਾ ਵਿਰਾਟ ਕੋਹਲੀ 'ਤੇ ਸੀ।

ਕੋਹਲੀ 'ਤੇ ਨਿਸ਼ਾਨਾ

ਵਿਰਾਟ ਕੋਹਲੀ ਪਿਛਲੇ ਦੋ ਮੈਚਾਂ 'ਚ ਆਪਣੇ ਸੈਂਕੜਿਆਂ ਦੀ ਕੋਸ਼ਿਸ ਲਈ ਨਿਸ਼ਾਨੇ 'ਤੇ ਹਨ। ਨਿਊਜ਼ੀਲੈਂਡ ਖਿਲਾਫ ਮੈਚ 'ਚ ਕੋਹਲੀ 95 ਦੌੜਾਂ 'ਤੇ ਆਊਟ ਹੋ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬੰਗਲਾਦੇਸ਼ ਖਿਲਾਫ ਸੈਂਕੜਾ ਪਾਰੀ ਖੇਡੀ।

ਕੋਹਲੀ ਨਿਸ਼ਾਨੇ 'ਤੇ

ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਇਸ ਵਿਸ਼ਵ ਕੱਪ ਵਿੱਚ ਸ਼ਾਨਦਾਰ ਫਾਰਮ ਵਿੱਚ ਹਨ। ਦੋਵਾਂ ਨੇ ਇਕ-ਇਕ ਸੈਂਕੜਾ ਲਗਾਇਆ ਹੈ। ਦੋਵੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹਨ।

ਦੋਵੇਂ ਬੱਲੇਬਾਜ਼ ਸ਼ਾਨਦਾਰ ਫਾਰਮ 'ਚ 

ਕਰਵਾ ਚੌਥ ਦੇ ਵਰਤ ਨੂੰ ਸਫਲ ਬਣਾਉਣ ਲਈ ਪੂਜਾ ਥਾਲੀ 'ਚ ਰੱਖੋ ਇਹ ਚੀਜ਼ਾਂ