20-10- 2024
TV9 Punjabi
Author: Ramandeep Singh
ਗੌਤਮ ਗੰਭੀਰ 2024 ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਦੇ ਮੁੱਖ ਕੋਚ ਬਣੇ। ਉਦੋਂ ਤੋਂ ਟੀਮ ਇੰਡੀਆ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ।
Pic Credit: AFP/PTI/Getty/Instagram
ਮੁੱਖ ਕੋਚ ਵਜੋਂ ਗੌਤਮ ਗੰਭੀਰ ਦਾ ਪਹਿਲਾ ਵਿਦੇਸ਼ੀ ਦੌਰਾ ਸ਼੍ਰੀਲੰਕਾ ਦਾ ਸੀ। ਜਿੱਥੇ ਟੀਮ ਇੰਡੀਆ 27 ਸਾਲ ਬਾਅਦ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਹਾਰੀ ਹੈ।
ਟੀਮ ਇੰਡੀਆ ਇਸ ਵਨਡੇ ਸੀਰੀਜ਼ ਦੇ ਤਿੰਨੋਂ ਮੈਚਾਂ 'ਚ ਆਲ ਆਊਟ ਹੋ ਗਈ ਸੀ। ਜੋ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।
ਪਿਛਲੇ 45 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਇੱਕ ਸਾਲ ਵਿੱਚ ਕੋਈ ਵੀ ਵਨਡੇ ਮੈਚ ਨਹੀਂ ਜਿੱਤ ਸਕੀ ਹੈ। ਤੁਹਾਨੂੰ ਦੱਸ ਦੇਈਏ, ਟੀਮ ਇੰਡੀਆ ਨੇ ਇਸ ਸਾਲ ਸਿਰਫ 3 ਵਨਡੇ ਖੇਡੇ, ਜਿਸ ਵਿੱਚ 2 ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇੱਕ ਟਾਈ ਰਿਹਾ।
ਟੀਮ ਇੰਡੀਆ ਹੁਣ 36 ਸਾਲ ਬਾਅਦ ਘਰੇਲੂ ਮੈਦਾਨ 'ਤੇ ਨਿਊਜ਼ੀਲੈਂਡ ਤੋਂ ਆਪਣਾ ਟੈਸਟ ਮੈਚ ਹਾਰ ਗਈ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 1988 ਵਿੱਚ ਭਾਰਤ ਵਿੱਚ ਇੱਕ ਟੈਸਟ ਜਿੱਤਿਆ ਸੀ।
ਟੀਮ ਇੰਡੀਆ 19 ਸਾਲਾਂ ਬਾਅਦ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਕੋਈ ਟੈਸਟ ਮੈਚ ਹਾਰ ਗਈ ਹੈ। ਇਸ ਤੋਂ ਪਹਿਲਾਂ ਸਾਲ 2005 'ਚ ਪਾਕਿਸਤਾਨ ਨੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਟੈਸਟ ਮੈਚ 'ਚ ਟੀਮ ਇੰਡੀਆ ਨੂੰ ਹਰਾਇਆ ਸੀ।
ਪਿਛਲੇ 12 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਨੇ ਇੱਕ ਹੀ ਸਾਲ ਵਿੱਚ ਘਰ ਵਿੱਚ ਦੋ ਟੈਸਟ ਮੈਚ ਹਾਰੇ ਹਨ। ਨਿਊਜ਼ੀਲੈਂਡ ਤੋਂ ਪਹਿਲਾਂ ਇੰਗਲੈਂਡ ਨੇ ਵੀ ਇਸ ਸਾਲ ਭਾਰਤ 'ਚ ਟੈਸਟ ਮੈਚ ਜਿੱਤਿਆ ਸੀ।
ਨਿਊਜ਼ੀਲੈਂਡ ਖਿਲਾਫ ਇਸ ਮੈਚ ਦੀ ਪਹਿਲੀ ਪਾਰੀ 'ਚ ਟੀਮ ਇੰਡੀਆ 46 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ ਜਦੋਂ ਟੀਮ ਇੰਡੀਆ ਘਰੇਲੂ ਮੈਦਾਨ 'ਤੇ 50 ਦੌੜਾਂ 'ਤੇ ਆਲ ਆਊਟ ਹੋਈ ਸੀ।