ਗੰਗਾ ਨਦੀ ਦਾ ਪਾਣੀ ਪ੍ਰਦੂਸ਼ਿਤ ਕਿਉਂ ਨਹੀਂ ਹੁੰਦਾ? ਮਿਲ ਗਿਆ ਜਵਾਬ 

04-02- 2025

TV9 Punjabi

Author:  Isha Sharma

ਸੈਂਕੜੇ ਸਾਲਾਂ ਤੋਂ ਵਗਦੀ ਗੰਗਾ ਨਦੀ ਭਾਰਤੀਆਂ ਲਈ ਜੀਵਨਦਾਇਕ ਹੈ। ਗੰਗਾ ਨਦੀ ਦਾ ਜ਼ਿਕਰ ਕਈ ਧਾਰਮਿਕ ਗ੍ਰੰਥਾਂ ਵਿੱਚ ਮਿਲਦਾ ਹੈ। ਹਿੰਦੂਆਂ ਵਿੱਚ ਗੰਗਾ ਦਾ ਪਾਣੀ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ।

ਗੰਗਾ ਨਦੀ

ਗੰਗਾ ਦਾ ਪਾਣੀ ਕਦੇ ਖਰਾਬ ਨਹੀਂ ਹੁੰਦਾ, ਪਰ ਇਹ ਪਾਣੀ ਹਮੇਸ਼ਾ ਸਾਫ਼ ਕਿਵੇਂ ਰਹਿੰਦਾ ਹੈ? ਇਸ ਸਵਾਲ ਦਾ ਜਵਾਬ ਨਾਗਪੁਰ, ਮਹਾਰਾਸ਼ਟਰ ਦੇ ਖੋਜਕਰਤਾਵਾਂ ਨੇ ਲੱਭ ਲਿਆ ਹੈ।

ਹਿੰਦੂ

ਨੈਸ਼ਨਲ ਇੰਸਟੀਚਿਊਟ ਆਫ਼ ਇਨਵਾਇਰਮੈਂਟਲ ਇੰਜੀਨੀਅਰਿੰਗ ਐਂਡ ਰਿਸਰਚ ਦੇ ਵਿਗਿਆਨੀਆਂ ਨੇ ਗੰਗਾ 'ਤੇ ਖੋਜ ਕੀਤੀ।

ਰਿਸਰਚ

ਹਰ ਸਾਲ ਲੱਖਾਂ ਸ਼ਰਧਾਲੂ ਧਾਰਮਿਕ ਤਿਉਹਾਰਾਂ ਦੌਰਾਨ ਇਸ਼ਨਾਨ ਕਰਦੇ ਹਨ, ਫਿਰ ਵੀ ਇਸ ਕਾਰਨ ਕੋਈ ਬਿਮਾਰੀ ਨਹੀਂ ਫੈਲਦੀ। ਇਸਦਾ ਕਾਰਨ ਗੰਗਾ ਦੇ ਅੰਦਰ ਮੌਜੂਦ ਤਿੰਨ ਤੱਤ ਹਨ।

ਧਾਰਮਿਕ ਤਿਉਹਾਰ

ਗੰਗਾ ਦੇ ਪਾਣੀ ਵਿੱਚ ਵੱਡੀ ਮਾਤਰਾ ਵਿੱਚ 'ਬੈਕਟੀਰੀਓਫੇਜ' ਮੌਜੂਦ ਹੁੰਦਾ ਹੈ, ਜੋ ਗੰਗਾ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਦਾ ਹੈ। ਇਸ ਕਰਕੇ, ਹਰ ਸਾਲ ਲੱਖਾਂ ਲੋਕਾਂ ਦੇ ਇਸ ਵਿੱਚ ਨਹਾਉਣ ਦੇ ਬਾਵਜੂਦ ਗੰਗਾ ਦਾ ਪਾਣੀ ਪ੍ਰਦੂਸ਼ਿਤ ਨਹੀਂ ਹੁੰਦਾ।

ਪ੍ਰਦੂਸ਼ਿਤ 

ਐਨਆਈਆਰਆਈ ਦੇ ਖੋਜਕਰਤਾ ਡਾ. ਕ੍ਰਿਸ਼ਨਾ ਖੈਰਨਾਰ ਨੇ ਕਿਹਾ ਕਿ ਖੋਜ ਲਈ 50 ਵੱਖ-ਵੱਖ ਥਾਵਾਂ ਤੋਂ ਗੰਗਾ ਦੇ ਪਾਣੀ, ਨਦੀ ਦੇ ਤਲ ਦੀ ਰੇਤ ਅਤੇ ਮਿੱਟੀ ਦੇ ਸੈਂਪਲ ਲਏ ਗਏ ਸਨ।

ਸੈਂਪਲ

NIRI ਦੇ ਖੋਜਕਰਤਾਵਾਂ ਨੇ 12 ਸਾਲਾਂ ਦੀ ਸਖ਼ਤ ਮਿਹਨਤ ਅਤੇ ਖੋਜ ਤੋਂ ਬਾਅਦ ਪਾਇਆ ਕਿ ਗੰਗਾ ਦਾ ਪਾਣੀ ਆਪਣੇ ਸਵੈ-ਸਫਾਈ ਗੁਣਾਂ ਕਾਰਨ ਪ੍ਰਦੂਸ਼ਿਤ ਨਹੀਂ ਹੁੰਦਾ, ਅਤੇ ਇਹ ਗੁਣ ਹਰ ਨਦੀ ਵਿੱਚ ਨਹੀਂ ਪਾਇਆ ਜਾਂਦਾ।

ਗੁਣ

12 ਨਹੀਂ…12.75 ਲੱਖ ਦੀ ਇਨਕਮ ਹੋਈ ਟੈਕਸ ਫਰੀ