ਤਿਲਕ ਲਗਾਉਣ ਤੋਂ ਕੀਤਾ ਇਨਕਾਰ, ਮੁੜ ਵਿਵਾਦਾਂ 'ਚ ਫਸੇ ਚਰਨਜੀਤ ਸਿੰਘ ਚੰਨੀ

27  May 2024

TV9 Punjabi

Author: Rajinder Arora

ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਇਸ ਵਾਰ ਵਾਰ-ਵਾਰ ਵਿਵਾਦਾਂ 'ਚ ਘਿਰ ਰਹੇ ਹਨ।

ਚਰਨਜੀਤ ਸਿੰਘ ਚੰਨੀ

ਚੰਨੀ ਅਤੇ ਵਿਵਾਦਾਂ ਦਾ ਤਾਂ ਜਿਵੇਂ ਚੋਲੀ-ਦਾਮਨ ਦਾ ਸਾਥ ਹੋ ਗਿਆ ਹੈ। ਹੁਣ ਇੱਕ ਨਵਾਂ ਚੰਨੀ ਨਾਲ ਜੁੜਿਆ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। 

ਨਵਾਂ ਵਿਵਾਦ

ਜਿਸ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਦੇ ਹਿੰਦੂ ਵੋਟਰਾਂ ਵਿੱਚ ਨਰਾਜ਼ਗੀ ਦੇਖੀ ਜਾ ਰਹੀ ਹੈ। 

ਹਿੰਦੂ ਵੋਟਰਾਂ ਵਿੱਚ ਨਰਾਜ਼ਗੀ

ਦਰਅਸਲ, ਸੋਸ਼ਲ ਮੀਡੀਆ 'ਤੇ ਚੰਨੀ ਦੇ ਇੱਕ ਪ੍ਰੋਗਰਾਮ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸਨੇ ਇੱਕ ਨਵੇਂ ਵਿਵਾਦ ਨੂੰ ਹਵਾ ਦੇ ਦਿੱਤੀ ਹੈ।

ਵਿਵਾਦ

ਦਰਅਸਲ, ਸੋਸ਼ਲ ਮੀਡੀਆ ਪਲੇਟ ਫਾਰਮ ਐਕਸ (ਪਹਿਲਾਂ ਟਵਿਟਰ) @pun_fact ਨਾਂ ਦੀ ਆਈਡੀ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ। 

ਵਾਇਰਲ ਵੀਡੀਓ 

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਚੰਨੀ ਹਿੰਦੂ ਭਾਈਚਾਰੇ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਨ। ਉੱਥੇ ਕੁਝ ਮਹਿਲਾਵਾਂ ਪਹਿਲਾਂ ਉਨ੍ਹਾਂ ਦਾ ਮੁੰਹ ਮਿੱਠਾ ਕਰਵਾਉਂਦੀਆਂ ਹਨ ਤੇ ਉਸਤੋਂ ਬਾਅਦ ਇੱਕ ਕੁੜੀ ਉਨ੍ਹਾਂ ਨੂੰ ਰੋਲੀ ਦਾ ਤਿਲਕ ਲਗਾਉਣ ਲੱਗਦੀ ਹੈ। ਚੰਨੀ ਮਠਿਆਈ ਤਾਂ ਖੁਸ਼ੀ-ਖੁਸ਼ੀ ਖਾ ਲੈਂਦੇ ਹਨ ਪਰ ਤਿਲਕ ਲਗਵਾਉਣ ਤੋਂ ਉਹ ਇਨਕਾਰ ਕਰ ਦਿੰਦੇ ਹਨ। ਮਹਿਲਾਵਾਂ ਦੇ ਵਾਰ-ਵਾਰ ਕਹਿਣ ਤੋਂ ਬਾਅਦ ਵੀ ਚੰਨੀ ਤਿਲਕ ਲਗਵਾਉਣ ਨੂੰ ਰਾਜੀ ਨਹੀਂ ਹੁੰਦੇ ਹਨ।

ਵੀਡੀਓ

ਇਹ ਨਰਾਜ਼ਗੀ ਵੋਟਾਂ ਦੇ ਰੂਪ ਵਿੱਚ ਇੱਕ ਜੂਨ ਨੂੰ ਚੰਨੀ ਖਿਲਾਫ ਨਿਕਲਦੀ ਹੈ ਤਾਂ ਉਨ੍ਹਾਂ ਲਈ ਵਾਕਈ ਵੱਡੀ ਮੁਸ਼ਕੱਲ ਖੜੀ ਹੋ ਸਕਦੀ ਹੈ।

ਵੱਡੀ ਮੁਸ਼ਕੱਲ

ਅੱਜ ਤੋਂ ਲੁਧਿਆਣਾ ‘ਚ ਵੋਟਿੰਗ ਸ਼ੁਰੂ, ਦਿਵਿਆਂਗ ਅਤੇ ਬਜ਼ੁਰਗਾਂ ਤੋਂ ਵੋਟਾਂ ਲੈਣ ਲਈ ਘਰ-ਘਰ ਪਹੁੰਚੀ ਟੀਮਾਂ