23-02- 2024
TV9 Punjabi
Author: Rohit
ਸਲਮਾਨ ਖਾਨ ਦੀ ਫੈਨ ਫਾਲੋਇੰਗ ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਬਹੁਤ ਵੱਡੀ ਹੈ। ਇਸ ਅਦਾਕਾਰ ਦੀਆਂ ਫਿਲਮਾਂ ਪੂਰੀ ਦੁਨੀਆ ਵਿੱਚ ਦੇਖੀਆਂ ਜਾਂਦੀਆਂ ਹਨ।
ਪਰ ਜੋ ਲੋਕ ਸਲਮਾਨ ਖਾਨ ਨੂੰ ਨਿੱਜੀ ਤੌਰ 'ਤੇ ਜਾਣਦੇ ਹਨ, ਉਹ ਉਹਨਾਂ ਨੂੰ ਸਿਰਫ਼ ਉਹਨਾਂ ਦੇ ਕੰਮ ਲਈ ਹੀ ਨਹੀਂ, ਸਗੋਂ ਇੱਕ ਇਨਸਾਨ ਵਜੋਂ ਵੀ ਪਿਆਰ ਕਰਦੇ ਹਨ।
ਸਲਮਾਨ ਖਾਨ ਆਪਣੇ ਮਾਪਿਆਂ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਜਦੋਂ ਵੀ ਸਲੀਮ ਖਾਨ ਗੱਲ ਕਰਦੇ ਹਨ, ਉਹ ਚੁੱਪਚਾਪ ਸੁਣਦੇ ਹਨ।
ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੂੰ ਵੀ ਸਲਮਾਨ ਖਾਨ ਦੀ ਇਹ ਆਦਤ ਪਸੰਦ ਹੈ। ਉਹ ਅਕਸਰ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਨ।
ਇੱਕ ਪੁਰਾਣੇ ਇੰਟਰਵਿਊ ਦੌਰਾਨ, ਸ਼ੋਏਬ ਅਖਤਰ ਨੇ ਸਲਮਾਨ ਬਾਰੇ ਕਿਹਾ ਸੀ ਕਿ ਉਹ ਮੇਰੇ ਨਾਲੋਂ ਬਹੁਤ ਵੱਡਾ ਇਨਸਾਨ ਹੈ। ਉਹ ਬਹੁਤ ਵਧੀਆ ਇਨਸਾਨ ਵੀ ਹੈ।
ਸ਼ੋਏਬ ਅੱਗੇ ਕਹਿੰਦੇ ਹਨ ਕਿ ਉਹ ਆਪਣੇ ਮਾਪਿਆਂ ਦੇ ਸਾਹਮਣੇ ਇੱਕ ਨੌਕਰ ਵਾਂਗ ਰਹਿੰਦਾ ਹੈ। ਸਲਮਾਨ ਦਾ ਨਾਂਅ ਲੈਂਦੇ ਹੋਏ ਉਹ ਕਹਿੰਦੇ ਹਨ ਕਿ ਮੈਂ ਇਹ ਖੁਦ ਦੇਖਿਆ ਹੈ।
ਸ਼ੋਏਬ ਦੀਆਂ ਗੱਲਾਂ ਤੋਂ ਸਾਫ਼ ਹੈ ਕਿ ਉਹ ਸਲਮਾਨ ਖਾਨ ਦੀ ਇਸ ਆਦਤ ਤੋਂ ਬਹੁਤ ਪ੍ਰਭਾਵਿਤ ਹਨ। ਉਹ ਕਦੇ ਵੀ ਉਹਨਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ।