25-03- 2024
TV9 Punjabi
Credit: Isha Sharma
ਪਾਕਿਸਤਾਨ ਦੀ ਅਦਾਕਾਰਾ ਆਇਜ਼ਾ ਖਾਨ ਨੇ ਵਾਈਟ ਕਲਰ ਦਾ ਅਨਾਰਕਲੀ ਸੂਟ ਪਾਇਆ ਹੈ। ਇਸ ਪੂਰੀ ਅਨਾਰਕਲੀ 'ਤੇ ਕੱਟਵਰਕ ਲੇਸ ਹੈ ਜੋ ਬਹੁਤ ਸੁੰਦਰ ਲੱਗ ਰਹੀ ਹੈ।
ਆਇਜ਼ਾ ਖਾਨ ਦਾ ਇਹ ਸੂਟ ਈਦ ਲਈ ਵੀ ਇੱਕ ਵਧੀਆ ਆਪਸ਼ਨ ਹੈ। ਇਸ ਵਿੱਚ, ਅਯੇਜਾ ਨੇ ਲਾਂਗ ਸੂਟ ਅਤੇ ਪਲਾਜ਼ੋ ਪਾਇਆ ਹੋਇਆ ਹੈ, ਜੋ ਕਾਫ਼ੀ ਆਰਾਮਦਾਇਕ ਲੱਗ ਰਿਹਾ ਹੈ।
ਇਨ੍ਹੀਂ ਦਿਨੀਂ ਫਰਸ਼ੀ ਸਲਵਾਰ ਟ੍ਰੈਂਡ ਵਿੱਚ ਹੈ। ਤੁਸੀਂ ਆਇਜ਼ਾ ਖਾਨ ਦੇ ਇਸ ਸੂਟ ਅਤੇ ਸਲਵਾਰ ਤੋਂ ਆਈਡੀਆ ਲੈ ਸਕਦੇ ਹੋ।
ਆਇਜ਼ਾ ਖਾਨ ਦਾ ਇਹ ਪਹਿਰਾਵਾ ਗਰਮੀਆਂ ਵਿੱਚ ਈਦ 'ਤੇ ਪਹਿਨਣ ਲਈ ਇਕ ਵਧੀਆ ਆਪਸਨ ਹੈ। ਕੱਪੜਾ ਅਤੇ ਪ੍ਰਿੰਟ ਇਸਨੂੰ ਆਰਾਮਦਾਇਕ ਬਣਾਉਂਦੇ ਹਨ।
ਆਇਜ਼ਾ ਖਾਨ ਦਾ ਇਹ ਪਾਕਿਸਤਾਨੀ ਸੂਟ ਬਹੁਤ ਪਿਆਰਾ ਹੈ। ਇਸ ਵਿੱਚ ਲੇਸ ਡਿਟੇਲਿੰਗ ਅਤੇ ਫਲੋਰਲ ਪ੍ਰਿੰਟ ਹੈ। ਤੁਸੀਂ ਇਸਨੂੰ ਈਦ 'ਤੇ ਵੀ ਟ੍ਰਾਈ ਕਰ ਸਕਦੇ ਹੋ।
ਆਇਜ਼ਾ ਖਾਨ ਦਾ ਇਹ ਸੂਟ ਕੁਝ ਵੱਖਰਾ ਹੈ। ਇਸ ਵਿੱਚ ਇੱਕ ਆਮ ਸਲਵਾਰ ਦਿੱਤੀ ਗਈ ਹੈ, ਜਦੋਂ ਕਿ ਇਸਦੇ ਨਾਲ ਇੱਕ ਪੈਚ ਵਰਕ ਸ਼ਾਰਟ ਕੁੜਤੀ ਹੈ। ਇਹ ਸੂਟ ਈਦ 'ਤੇ ਪਹਿਨਣ ਲਈ ਇੱਕ ਵਧੀਆ ਆਪਸ਼ਨ ਹੈ। ਜੋ ਕੁੜੀਆਂ 'ਤੇ ਬਹੁਤ ਵਧੀਆ ਲੱਗੇਗਾ।
ਇਸ ਤਸਵੀਰ ਵਿੱਚ ਆਇਜ਼ਾ ਖਾਨ ਮਰੂਨ ਰੰਗ ਦੇ ਲੰਬੇ ਸੂਟ ਵਿੱਚ ਦਿਖਾਈ ਦੇ ਰਹੀ ਹੈ। ਇਸ ਸੂਟ ਵਿੱਚ ਲੇਸ ਕਟਆਊਟ ਡਿਜ਼ਾਈਨ ਹੈ... ਅਤੇ ਇੱਕ ਆਰਗੇਨਜ਼ਾ ਦੁਪੱਟਾ ਪਾਇਆ ਹੋਇਆ ਹੈ। ਇਹ ਬਹੁਤ ਹੀ ਪਿਆਰਾ ਲੁੱਕ ਦੇ ਰਿਹਾ ਹੈ।