20-10- 2025
TV9 Punjabi
Author: Yashika.Jethi
ਹਰ ਸਾਲ, ਦੀਵਾਲੀ ਕਾਰਤਿਕ ਮਹੀਨੇ ਦੇ ਅਮਾਵਸਿਆ ਵਾਲੇ ਦਿਨ ਮਨਾਈ ਜਾਂਦੀ ਹੈ। ਇਸ ਸਾਲ ਦੀਵਾਲੀ 20 ਅਕਤੂਬਰ ਯਾਨੀ ਕਿ ਅੱਜ ਮਨਾਈ ਜਾ ਰਹੀ ਹੈ।
ਦੀਵਾਲੀ 'ਤੇ ਕੁਝ ਸਰਲ ਤੇ ਪ੍ਰਭਾਵਸ਼ਾਲੀ ਵਾਸਤੂ ਉਪਾਅ ਅਪਣਾਉਣ ਨਾਲ ਘਰ 'ਚ ਦੌਲਤ, ਸ਼ਾਂਤੀ ਤੇ ਖੁਸ਼ਕਿਸਮਤੀ ਆਉਂਦੀ ਹੈ।
ਵਾਸਤੂ ਅਨੁਸਾਰ, ਉੱਤਰ ਦਿਸ਼ਾ ਨੂੰ ਧਨ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਲਈ, ਭਗਵਾਨ ਕੁਬੇਰ ਦੀ ਮੂਰਤੀ ਉੱਤਰ ਦਿਸ਼ਾ 'ਚ ਸਥਾਪਿਤ ਕਰਨੀ ਚਾਹੀਦੀ ਹੈ ।
ਇਸ ਦਿਨ, ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਨੂੰ ਉੱਤਰ-ਪੂਰਬੀ ਕੋਨੇ 'ਚ ਰੱਖਣਾ ਚਾਹਿਦਾ ਹੈ । ਇਸ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ।
ਆਪਣੇ ਘਰ ਦੇ ਵਿਹੜੇ ਜਾਂ ਬਾਲਕੋਨੀ 'ਚ ਤੁਲਸੀ ਅਤੇ ਆਂਵਲਾ ਦੇ ਪੌਦੇ ਲਗਾਓ। ਤੁਲਸੀ ਦੇ ਪੌਦੇ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ ।
ਦੀਵਾਲੀ 'ਤੇ ਘਰ ਦੇ ਮੁੱਖ ਦਰਵਾਜ਼ੇ ਨੂੰ ਸਾਫ਼ ਰੱਖੋ। ਦਰਵਾਜ਼ੇ ਦੇ ਨੇੜੇ ਰੰਗੋਲੀ ਅਤੇ ਦੀਵਿਆਂ ਨਾਲ ਸਜਾਓ।