31 May 2024
TV9 Punjabi
Author: Ramandeep Singh
ਵਧਦੀ ਗਰਮੀ ਕਾਰਨ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਇਸ ਤੋਂ ਇਲਾਵਾ ਖ਼ਰਾਬ ਖੁਰਾਕ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਵੀ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ।
Pic Source: Getty Images & Freepik
ਘੱਟ ਬਲੱਡ ਪ੍ਰੈਸ਼ਰ ਕਾਰਨ ਸਰੀਰ ਵਿੱਚ ਕਮਜ਼ੋਰੀ, ਥਕਾਵਟ, ਚੱਕਰ ਆਉਣਾ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਘੱਟ ਬਲੱਡ ਪ੍ਰੈਸ਼ਰ ਨੂੰ ਰੋਕਣ ਲਈ ਮਹੱਤਵਪੂਰਨ ਹੈ, ਆਪਣੀ ਜੀਵਨ ਸ਼ੈਲੀ ਵਿਚ ਇਨ੍ਹਾਂ ਸਿਹਤਮੰਦ ਟਿਪਸ ਨੂੰ ਸ਼ਾਮਲ ਕਰੋ।
ਡਾਕਟਰ ਅਜੇ ਕੁਮਾਰ ਅਨੁਸਾਰ ਵਧਦੇ ਤਾਪਮਾਨ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਦਿਨ ਭਰ ਘੱਟ ਤੋਂ ਘੱਟ 7-8 ਗਲਾਸ ਪਾਣੀ ਪੀਓ।
ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾਉਣ ਲਈ ਆਪਣੇ ਭੋਜਨ ਵਿੱਚ ਨਮਕ ਦੀ ਮਾਤਰਾ ਵਧਾਓ। ਇਸ ਤੋਂ ਇਲਾਵਾ ਵਿਟਾਮਿਨ ਬੀ12, ਆਇਰਨ ਅਤੇ ਫੋਲਿਕ ਐਸਿਡ ਨਾਲ ਭਰਪੂਰ ਭੋਜਨ ਜਿਵੇਂ ਕਿ ਅਨਾਜ, ਪਾਲਕ, ਅੰਡੇ ਅਤੇ ਮੀਟ ਦਾ ਸੇਵਨ ਕਰੋ।
ਘੱਟ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕੌਫੀ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ 'ਚ ਕੈਫੀਨ ਜ਼ਿਆਦਾ ਮਾਤਰਾ 'ਚ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘੱਟ ਕਰਦੀ ਹੈ।