29 June 2024
TV9 Punjabi
Author: Isha
ਦੁਨੀਆ 'ਚ ਕਈ ਲੋਕਾਂ ਦੇ ਨਾਂ 'ਤੇ ਰਿਕਾਰਡ ਦਰਜ ਹਨ ਪਰ ਹਾਲ ਹੀ 'ਚ ਕੈਨੇਡਾ 'ਚ ਇਕ ਵਿਅਕਤੀ ਨੇ ਹੈਰਾਨੀਜਨਕ ਰਿਕਾਰਡ ਬਣਾਇਆ ਹੈ।
ਦਰਅਸਲ, ਕੈਨੇਡਾ ਦਾ ਰਹਿਣ ਵਾਲਾ 45 ਸਾਲਾ ਫੇਲਿਕਸ-ਐਂਟੋਈਨ ਹੈਮਲ ਟੋਰਾਂਟੋ-ਸੇਂਟ ਪਾਲ ਉਪ ਚੋਣ ਵਿਚ ਖੜ੍ਹੇ ਹੋਏ ਸੀ, ਜਿਸ ਵਿਚ ਕੁਝ ਦਿਨ ਪਹਿਲਾਂ ਵੋਟਿੰਗ ਹੋਈ ਸੀ।
ਜਦੋਂ ਇਸ ਫੈਡਰਲ ਚੋਣ ਵਿੱਚ ਵੋਟਾਂ ਦੀ ਗਿਣਤੀ ਹੋਈ ਤਾਂ ਹੈਮਲ ਨੂੰ ਇੱਕ ਵੀ ਵੋਟ ਨਹੀਂ ਮਿਲੀ, ਜੋ ਹੁਣ ਤੱਕ ਪਹਿਲੀ ਵਾਰ ਹੋਇਆ ਹੈ।
ਹੈਮਲ ਉਦੋਂ ਹੱਸ ਪਿਆ ਜਦੋਂ ਉਸਨੂੰ ਪਤਾ ਲੱਗਾ ਕਿ ਉਹ ਕੈਨੇਡੀਅਨ ਚੋਣਾਂ ਦੌਰਾਨ ਜ਼ੀਰੋ ਵੋਟਾਂ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ।
ਇਸ ਬਾਰੇ ਗੱਲ ਕਰਦਿਆਂ ਹੈਮਲ ਨੇ ਕਿਹਾ ਕਿ ਜਦੋਂ ਮੈਂ ਨਤੀਜੇ ਦੇਖੇ ਤਾਂ ਮੈਂ ਸੋਚਿਆ, 'ਮੈਂ ਹੀ ਸੱਚਾ ਏਕਤਾ ਦਾ ਉਮੀਦਵਾਰ ਹਾਂ। ਹਰ ਕੋਈ ਮੈਨੂੰ ਵੋਟ ਨਾ ਪਾਉਣ ਲਈ ਸਹਿਮਤ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਇਸ ਤਰ੍ਹਾਂ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਉਨ੍ਹਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ।
ਮੀਡੀਆ ਨੇ ਦੱਸਿਆ ਕਿ ਹੈਮਲ ਟੋਰਾਂਟੋ ਦਾ ਵਸਨੀਕ ਨਹੀਂ ਹੈ, ਇਸ ਲਈ ਉਹ ਵੋਟ ਨਹੀਂ ਪਾ ਸਕਿਆ, ਜਿਸ ਕਾਰਨ ਉਸ ਦੀਆਂ ਵੋਟਾਂ ਜ਼ੀਰੋ ਹੋ ਗਈਆਂ ਅਤੇ ਉਸ ਨੇ ਆਪਣੀ ਮੁਹਿੰਮ ਵਿਚ ਕੋਈ ਮਿਹਨਤ ਨਹੀਂ ਕੀਤੀ।