ਸਾਥੀਆਂ ਦੀ ਮੰਗ ਤੇ 7ਵੇਂ ਦਿਨ ਵੀ ਅੜੇ ਕਿਸਾਨ, ਹੁਣ ਤੱਕ 494 ਟਰੇਨਾਂ ਪ੍ਰਭਾਵਿਤ

24 April 2024

TV9 Punjabi

Author: Isha

ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ‘ਤੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅੱਜ 7ਵੇਂ ਦਿਨ ਵੀ ਜਾਰੀ ਰਿਹਾ।

7ਵੇਂ ਦਿਨ

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਨੇ ਕਿਸਾਨ 17 ਅਪ੍ਰੈਲ ਤੋਂ ਸ਼ੰਭੂ ‘ਚ ਰੇਲ ਪਟੜੀਆਂ ‘ਤੇ ਧਰਨਾ ਦੇ ਰਹੇ ਹਨ।

ਧਰਨਾ

ਉਨ੍ਹਾਂ ਦੇ ਇਸ ਅੰਦੋਲਨ ਕਾਰਨ ਰੇਲਵੇ ਯਾਤਰੀਆਂ ਨੂੰ ਇਸ ਕਿਸਾਨ ਅੰਦੋਲਨ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ |

ਖਮਿਆਜ਼ਾ 

ਰੇਲ ਰੋਕੋ ਅੰਦੋਲਨ ਕਾਰਨ ਛੇਵੇਂ ਦਿਨ 60 ਟਰੇਨਾਂ ਦਾ ਰੂਟ ਬਦਲਿਆ ਗਿਆ ਅਤੇ 41 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। 

ਟਰੇਨਾਂ ਦਾ ਰੂਟ ਬਦਲਿਆ

ਟਰੇਨ ਦੇ ਰੱਦ ਹੋਣ ਕਾਰਨ ਫ਼ਿਰੋਜ਼ਪੁਰ ਡਿਵੀਜ਼ਨ ਵੱਲੋਂ 944 ਯਾਤਰੀਆਂ ਨੂੰ 4,97,000 ਰੁਪਏ ਦਾ ਰਿਫੰਡ ਜਾਰੀ ਕੀਤਾ ਗਿਆ ਹੈ।

ਰਿਫੰਡ ਜਾਰੀ

ਤੁਹਾਨੂੰ ਦੱਸ ਦੇਈਏ ਕਿ ਕਿਸਾਨ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ।

ਯਾਤਰੀਆਂ ਨੂੰ ਮੁਸ਼ਕਲਾਂ 

ਕਿਸਾਨ ਅੰਦੋਲਨ ਨੂੰ ਰੋਕਣ ਲਈ ਦਿੱਲੀ ਦੀ ਕੀਤੀ ਕਿਲ੍ਹਾਬੰਦੀ