ਸ਼ੰਭੂ ‘ਚ ਰੇਲਵੇ ਟ੍ਰੈਕ ‘ਤੇ ਬੈਠੇ ਕਿਸਾਨ, 30 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ 

18 April 2024

TV9 Punjabi

Author: Isha

ਸ਼ੰਭੂ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਦਾ ਆਗਾਜ਼ ਕਰ ਦਿੱਤਾ ਹੈ ਅਤੇ ਬੁੱਧਵਾਰ ਤੋਂ ਸ਼ੰਭੂ ਰੇਲਵੇ ਸਟੇਸ਼ਨ ‘ਤੇ ਰੇਲਵੇ ਟਰੈਕ ‘ਤੇ ਡੇਰੇ ਲਗਾ ਲਏ ਹਨ।

ਸ਼ੰਭੂ ਸਰਹੱਦ 

 ਉਨ੍ਹਾਂ ਵੱਲੋਂ ਟ੍ਰੈਕ ਜਾਮ ਕਾਰਨ 30 ਤੋਂ ਵੱਧ ਟਰੇਨਾਂ ਪ੍ਰਭਾਵਿਤ ਹੋਈਆਂ ਹਨ ਜਿਸ ਕਾਰਨ ਲੋਕਾਂ ਨੂੰ ਲਗਾਤਾਰ ਪ੍ਰੇਸ਼ਾਨੀ ਵੀ ਛੱਲਣੀ ਪੈ ਰਹੀ ਹੈ।

ਟ੍ਰੈਕ ਜਾਮ

ਰੇਲਵੇ ਵਿਭਾਗ ਨੇ ਕਈ ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ, ਜਦੋਂ ਕਿ ਕੁਝ ਟਰੇਨਾਂ ਦੇ ਰੂਟ ਬਦਲੇ ਹਨ ਅਤੇ ਕੁਝ ਦੇ ਰੂਟ ਛੋਟੇ ਕੀਤੇ ਗਏ ਹਨ।

ਰੇਲਵੇ ਵਿਭਾਗ 

ਇਨ੍ਹਾਂ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਨੌਜਵਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ 3 ਕਿਸਾਨਾਂ ਨੂੰ ਰਿਹਾਅ ਕਰੇ। 

ਕਿਸਾਨਾਂ ਦੀ ਮੰਗ

ਇਸ ਸਬੰਧੀ ਪਹਿਲਾਂ ਉਨ੍ਹਾਂ ਦੀ ਹਰਿਆਣਾ ਅਤੇ ਪੰਜਾਬ ਸਰਕਾਰਾਂ ਨਾਲ ਮੀਟਿੰਗ ਵੀ ਹੋਈ ਸੀ। ਇਸ ਤੋਂ ਬਾਅਦ ਸਰਕਾਰਾਂ ਨੇ ਰਿਹਾਈ ਦਾ ਭਰੋਸਾ ਦਿੱਤਾ ਸੀ। 

ਰਿਹਾਈ ਦਾ ਭਰੋਸਾ

ਕਿਸਾਨਾਂ ਨੇ ਦੋਵੇਂ ਸਰਕਾਰਾਂ ਨੂੰ ਰਿਹਾਈ ਸਬੰਧੀ 16 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਸੀ।

16 ਅਪ੍ਰੈਲ ਤੱਕ ਦਾ ਸਮਾਂ 

ਕਿਸਾਨ ਅੰਦੋਲਨ ਨੂੰ ਰੋਕਣ ਲਈ ਦਿੱਲੀ ਦੀ ਕੀਤੀ ਕਿਲ੍ਹਾਬੰਦੀ