ਸਰਕਾਰ ਦੀਆਂ ਤਜਵੀਜ਼ਾਂ ਤੇ ਮਸ਼ਵਰਾ ਕਰਨਗੇ ਕਿਸਾਨ

19 Feb 2024

TV9 Punjabi

ਅੱਜ ਕਿਸਾਨ ਅੰਦੋਲਨ ਦਾ ਸੱਤਵਾਂ ਦਿਨ ਹੈ। ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨ ਖੜ੍ਹੇ ਹਨ। 

ਕਿਸਾਨ ਅੰਦੋਲਨ 

ਚੰਡੀਗੜ੍ਹ ਵਿੱਚ ਕੇਂਦਰ-ਕਿਸਾਨਾਂ ਦੀ ਮੀਟਿੰਗ ਦਾ ਚੌਥਾ ਦੌਰ ਐਤਵਾਰ ਦੇਰ ਰਾਤ ਸਮਾਪਤ ਹੋ ਗਿਆ। 

ਕੇਂਦਰ-ਕਿਸਾਨਾਂ ਦੀ ਮੀਟਿੰਗ

ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਉਹਨਾਂ ਦੀ ਕਿਸਾਨਾਂ ਗੱਲਬਾਤ ਸਕਾਰਾਤਮਕ ਰਹੀ। 

ਕੇਂਦਰੀ ਮੰਤਰੀ ਪਿਊਸ਼ ਗੋਇਲ 

ਉਹਨਾਂ ਨੇ ਕਿਸਾਨਾਂ ਨੂੰ ਦਾਲਾਂ, ਕਪਾਹ ਅਤੇ ਮੱਕੀ 5 ਸਾਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ। 

5 Year MSP Plan 

ਇਸ ‘ਤੇ ਕਿਸਾਨਾਂ ਨੇ ਕਿਹਾ ਕਿ ਉਹ ਇਸ ‘ਤੇ ਵਿਚਾਰ ਕਰਨਗੇ 

ਕਿਸਾਨ

ਸਰਵਣ ਪੰਧੇਰ ਨੇ ਕਿਹਾ ਕਿ ਉਹ ਬਾਕੀ ਕਿਸਾਨ ਆਗੂਆਂ ਨਾਲ ਸਰਕਾਰ ਦੀ ਤਜਵੀਜ਼ ‘ਤੇ ਵਿਚਾਰ ਕਰਨਗੇ। 

ਸਰਵਣ ਪੰਧੇਰ

ਇਸ ਲਈ ਅਗਲੇ ਦੋ ਦਿਨਾਂ (19-20 ਫਰਵਰੀ) ਵਿੱਚ ਸਰਕਾਰ ਦੇ ਪ੍ਰਸਤਾਵ ‘ਤੇ ਵਿਚਾਰ ਕੀਤਾ ਜਾਵੇਗਾ।

ਫੈਸਲਾ

ਸਰਕਾਰ ਅਤੇ ਕਿਸਾਨਾਂ ਦੀ ਬੈਠਕ ‘ਚ ਕੇਂਦਰ ਦੇ ਤਿੰਨ ਮੰਤਰੀ ਅਰਜੁਨ ਮੁੰਡਾ, ਨਿਤਿਆਨੰਦ ਰਾਏ ਅਤੇ ਪੀਯੂਸ਼ ਗੋਇਲ ਮੌਜੂਦ ਸਨ। 

ਕੇਂਦਰ ਦੇ ਤਿੰਨ ਮੰਤਰੀ

ਇਸ ਵਿੱਚ ਸਰਵਨ ਪੰਧੇਰ ਅਤੇ ਜਗਜੀਤ ਡੱਲੇਵਾਲ ਤੋਂ ਇਲਾਵਾ 12 ਹੋਰ ਕਿਸਾਨ ਆਗੂ ਵੀ ਸ਼ਾਮਲ ਸਨ।

2 ਹੋਰ ਕਿਸਾਨ ਆਗੂ

 ਇਸ ਦੌਰਾਨ ਪੰਜਾਬ ਵਾਲੇ ਪਾਸੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਸ਼ਾਮਿਲ ਹੋਏ।

ਮੁੱਖ ਮੰਤਰੀ ਭਗਵੰਤ ਮਾਨ

ਐਤਵਾਰ ਤੱਕ ਸੰਭੂ ਤੇ ਰਹੇਗੀ ‘ਸ਼ਾਂਤੀ’, ਜਾਣੋਂ ਕਿਸਾਨਾਂ ਦੀ ਮੀਟਿੰਗ ਦੇ ਅਪਡੇਟਸ