ਸ਼ੰਭੂ ਬਾਰਡਰ ‘ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ, ਰੇਲਵੇ ਨੇ 63 ਟਰੇਨਾਂ ਕੀਤੀ ਰੱਦ

29 April 2024

TV9 Punjabi

Author: Isha

ਸ਼ੰਭੂ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੇ ਰੇਲ ਸਿਸਟਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। 

ਪੂਰੀ ਤਰ੍ਹਾਂ ਠੱਪ

ਇਸ ਕਾਰਨ ਦਿੱਲੀ, ਯੂਪੀ ਅਤੇ ਹਰਿਆਣਾ ਤੋਂ ਪੰਜਾਬ ਅਤੇ ਜੰਮੂ ਵੱਲ ਜਾਣ ਵਾਲੀਆਂ ਜ਼ਿਆਦਾਤਰ ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ। 

ਟਰੇਨਾਂ ਪ੍ਰਭਾਵਿਤ

ਰੇਲਾਂ ਦੇ ਰੱਦ ਹੋਣ ਅਤੇ ਰੂਟ ਬਦਲੇ ਜਾਣ ਕਾਰਨ ਯਾਤਰਾ ਕਰਨ ਵਾਲੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। 

ਖੱਜਲ-ਖੁਆਰ 

ਹਾਲ ਹੀ ਵਿੱਚ ਰੇਲਵੇ ਵੱਲੋਂ ਜਾਰੀ ਸੂਚੀ ਅਨੁਸਾਰ ਸੋਮਵਾਰ ਤੋਂ 2 ਮਈ ਤੱਕ ਭਿਵਾਨੀ-ਧੂਰੀ, ਸਿਰਸਾ-ਲੁਧਿਆਣਾ, ਹਿਸਾਰ-ਲੁਧਿਆਣਾ, ਲੁਧਿਆਣਾ-ਚੁਰੂ, ਅੰਮ੍ਰਿਤਸਰ-ਹਿਸਾਰ, ਸ਼੍ਰੀਗੰਗਾਨਗਰ-ਰਿਸ਼ੀਕੇਸ਼, ਰੋਹਤਕ-ਹਾਂਸੀ ਸਮੇਤ 63 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। 

63 ਰੇਲ ਗੱਡੀਆਂ ਰੱਦ

ਇਸ ਤੋਂ ਇਲਾਵਾ ਰੇਲਵੇ ਨੇ 62 ਟਰੇਨਾਂ ਦੇ ਰੂਟ ਵਿੱਚ ਵੀ ਬਦਲਾਅ ਕੀਤਾ ਗਿਆ ਹੈ।

62 ਟਰੇਨਾਂ ਦੇ ਰੂਟ ਵਿੱਚ ਵੀ ਬਦਲਾਅ

ਅੰਦੋਲਨਕਾਰੀ ਕਿਸਾਨ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ। 

ਰੋਸ ਪ੍ਰਦਰਸ਼ਨ

ਕਿਸਾਨ ਅੰਦੋਲਨ ਨੂੰ ਰੋਕਣ ਲਈ ਦਿੱਲੀ ਦੀ ਕੀਤੀ ਕਿਲ੍ਹਾਬੰਦੀ