ਦੇਸ਼ ਭਰ ‘ਚ ਕਿਸਾਨ 16 ਮਾਰਚ ਤੋਂ ਕੱਢਣਗੇ ਅਸਥੀ ਕਲਸ਼ ਯਾਤਰਾ, ਹਰਿਆਣਾ ਤੋਂ ਹੋਵੇਗੀ ਸ਼ੁਰੂਆਤ

14 March 2024

TV9 Punjabi

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ 16 ਮਾਰਚ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਅਸਥੀ ਕਲਸ਼ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। 

ਅਸਥੀ ਕਲਸ਼ ਯਾਤਰਾ

ਇਸ ਦੇ ਲਈ ਕਿਸਾਨ ਆਗੂ ਆਪਣੇ ਸਮਰਥਕਾਂ ਸਮੇਤ ਸ਼ੁੱਕਰਵਾਰ ਨੂੰ ਬਠਿੰਡਾ ਦੇ ਪਿੰਡ ਬੱਲੋ ਵਿਖੇ ਜਾਣਗੇ। 

ਬਠਿੰਡਾ

ਇੱਥੋਂ ਸ਼ੁਭਕਰਨ ਦੀਆਂ ਅਸਥੀਆਂ ਦੇ 21 ਕਲਸ਼ ਤਿਆਰ ਕਰਕੇ ਪਹਿਲਾਂ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਲਿਜਾਏ ਜਾਣਗੇ। 

21 ਕਲਸ਼

ਇਸ ਤੋਂ ਬਾਅਦ 16 ਮਾਰਚ ਤੋਂ ਹਰਿਆਣਾ ਤੋਂ ਅਸਥੀ ਕਲਸ਼ ਯਾਤਰਾ ਸ਼ੁਰੂ ਹੋਵੇਗੀ।

ਹਰਿਆਣਾ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਇਹ ਯਾਤਰਾ ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਕੇਰਲਾ, ਗੁਜਰਾਤ ਅਤੇ ਰਾਜਸਥਾਨ ਆਦਿ ਰਾਜਾਂ ਵਿੱਚ ਵੀ ਕੱਢੀ ਜਾਵੇਗੀ। 

ਕਿਸਾਨ ਆਗੂ ਸਰਵਣ ਸਿੰਘ ਪੰਧੇਰ

ਇਹ ਯਾਤਰਾ ਪਿੰਡ-ਪਿੰਡ ਜਾਵੇਗੀ ਅਤੇ ਇਸ ਦੌਰਾਨ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।

 ਜਾਗਰੂਕ 

ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

 ਮੰਗਾਂ

ਦਿੱਲੀ 'ਚ ਅੱਜ ‘ਕਿਸਾਨ-ਮਜ਼ਦੂਰ ਮਹਾ ਪੰਚਾਇਤ